ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਮਰ ਦੀਆਂ ਕੁਰਬਾਨੀਆਂ ਦੀਆਂ ਕਹਾਣੀਆਂ ਭੀ ਅਖਬਾਰਾਂ ਵਿਚ ਕੋਈ ਨਹੀਂ ਛਪੀਆਂ । ਉਸਦਾ ਨਾਮ ਤਕ ਭੀ ਕੋਈ ਨਹੀਂ ਜਾਣਦਾ। ਉਸ ਦੀ ਉਪਮਾ ਲਈ ਸਭਨਾਂ ਦੇ ਮੂੰਹ ਬੰਦ ਹਨ । ਹਾਂ ! ਨਿੰਦਿਆ ਝਾੜ ਝਪਟ ਕਰਨ ਲਈ ਸਭਨਾਂ ਦੇ ਮੂੰਹ ਖੁਲ੍ਹ ਜਾਂਦੇ ਹਨ । ਉਸ ਦੀਆਂ ਅਖਾਂ ਦੇ ਕੋਣਿਆਂ ਵਿਚ ਸਜੀਵ ਮੋਤੀ ਦੇ ਚਾਰ ਦਾਣੇ ਆਣ ਪ੍ਰਗਟਦੇ ਹਨ। ਉਹ ਸੰਸਾਰ ਵਲ ਈਰਖਾ ਤੇ ਨਿਰਾਸਤਾ ਨਾਲ ਤੇ ਫੇਰ ਚੁਪ ਚਾਪ ਹੀ ਢਲ ਕੇ ਮਿਟੀ ਵਿਚ ਮਿਲ ਜਾਂਦੇ ਹਨ | ਪਰ ਇਸ ਨੂੰ ਭੀ ਕੋਈ ਨਹੀਂ ਵੇਖਦਾ। ਫੇਰ ਭੀ ਉਹ ਇਸ ਨਿੰਦਿਆ ਤੇ ਤਕਲੀਫਾਂ ਭਰੇ ਰਾਹ ਵਿਚ ਚੁਪ ਚਾਪ ਆਪਣੇ ਗ੍ਰਿਹਸਤ ਦਾ ਭਾਰ ਚੁਕੀ ਆਪਣੇ ਜੀਵਨ ਦੇ ਪੈਂਡੇ ਨੂੰ ਮੁਕਾਉਂਦੀ ਚਲੀ ਜਾ ਰਹੀ ਹੈ। ਤੱਕਦੇ ਹਨ,

ਇਹ ਇਕ ਆਮ ਇਸਤ੍ਰੀ ਦੀ ਹਾਲਤ ਹੈ। ਅਮਰੀਕਾ ਦੀ ਇਕ ਇਸਤ੍ਰੀ ਆਪਣੇ ਦੇਸ਼ ਦੀਆਂ ਮਾਮੂਲੀ ਇਸਤ੍ਰੀਆਂ ਬਾਬਤ ਆਪਣੀ ਇਕ ਪੁਸਤਕ ਵਿਚ ਲਿਖਦੀ ਹੈ:-

“ਮੇਰਾ ਜੀ ਕਰਦਾ ਹੈ ਕਿ ਜੇ ਮੈਨੂੰ ਬਹਾਦਰੀ ਦੇ ਤਮਗੇ (ਮੈਡਲ) ਵੰਡਣ ਦਾ ਮੌਕਾ ਮਿਲੇ ਤਾਂ ਮੈਂ ਉਸ ਮਾਮੂਲੀ ਇਸਤ੍ਰੀ ਨੂੰ ਸਭ ਤੋਂ ਚੰਗਾ ਤਮਗ਼ਾਂ ਦੇਵਾਂ । ਇਹ ਸੱਚ ਹੈ ਕਿ ਉਸ ਨੇ ਕਦੇ ਤੂਫ਼ਾਨ ਵਿਚ ਡੁਬਦੇ ਹੋਏ ਜਹਾਜ਼ ਨੂੰ ਕੰਢੇ ਨਹੀਂ ਲਾਇਆ ਅਤੇ ਨਾ ਕਿਸੇ ਡੁਬਦੇ ਆਦਮੀ ਨੂੰ ਹੀ ਉਸ ਨੇ ਕਢਿਆ ਹੈ, ਇਹ ਭੀ ਸਚ ਹੈ ਕਿ ਉਸ ਨੇ ਕਦੇ ਨੱਠੇ ਜਾਂਦੇ ਘੋੜੇ ਨੂੰ ਭੀ ਨਹੀਂ ਫੜਿਆ ਅਤੇ ਨਾ ਕਿਸੇ ਸੜਦੇ ਘਰ ਵਿਚੋਂ ਕਿਸੇ ਜੀਵ ਨੂੰ ਕੱਢ ਕੇ ਲਿਆਂਦਾ ਹੈ। ਮਤਲਬ ਇਹ ਕਿ ਉਸ ਨੇ ਕਦੀ ਕੋਈ ਅਜੇਹੀ ਬਹਾਦਰੀ ਦਾ ਕੰਮ ਨਹੀਂ, ਕੀਤਾ।

ਪਰ ਉਸ ਨੇ ਸਿਰਫ ਇੱਨਾ ਕੀਤਾ ਕਿ ੩੦-੪੦ ਵਜੇ ਤਕ ਘਰ ਵਿਚ ਟਿਕੀ ਰਹੀ। ਬੀਮਾਰੀ ਤੇ ਗ਼ਰੀਬੀ ਵਿਚ ਭੀ ਇਕੱਲੀ ਰਹਿ

-੧੪੦-