ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਹੈ ਕਿ ਵਿਆਹ ਦੇ ਪਿਛੋਂ ਕੇਵਲ ਪਤੀ ਹੀ ਪਤਨੀ ਦਾ ਸਖੀ ਸਹੇਲਾ ਹੁੰਦਾ ਹੈ। ਉਸ ਨੂੰ ਉਸੇ ਕੋਲੋਂ ਹੀ ਸੁਖ ਮਿਲਦਾ ਹੈ।

ਪਤੀ ਬਹੁਤ ਕਰਕੇ ਆਪਣੇ ਆਪ ਨੂੰ ਕੰਮਾਂ ਕਾਰਾਂ ਵਿਚ ਐਸਾ ਫਸਾ ਲੈਂਦਾ ਹੈ ਕਿ ਉਹ ਪਤਨੀ ਨੂੰ ਸਦਾ ਆਪਣੇ ਨਾਲ ਰੱਖਣ ਦੀ ਜ਼ਿੰਮੇਵਾਰੀ ਨੂੰ ਬਹੁਤ ਥੋੜੀ ਪੂਰੀ ਕਰ ਸਕਦਾ ਹੈ । ਇਸ ਲਈ ਪਤਨੀ ਨੂੰ ਆਪਣੇ ਜੀਵਨ ਦਾ ਇਕ ਸਹਾਰਾ ਭੀ ਢੂੰਡਣ ਦੀ ਲੋੜ ਹੁੰਦੀ। ਉਸ ਨੂੰ ਇਕ ਅਜਿਹੀ ਚੀਜ਼ ਚਾਹੀਦੀ ਹੈ ਜਿਸ ਨਾਲ ਉਹ ਆਪਣਾ ਮਨ ਪਰਚਾ ਸਕੇ। ਜਿਸ ਵਾਸਤੇ ਉਹ ਆਪਣੇ ਜੀਵਨ ਵਿਚ ਉਤਸ਼ਾਹ ਤੇ ਸਾਹਸ ਲਿਆਉਣ ਦੀ ਲੋੜ ਪ੍ਰਤੀਤ ਕਰੇ । ਜਿਸ ਉਤੇ ਉਹ ਮਮਤਾ, ਦਇਆ, ਸਨੇਹ, ਆਦਿ ਕੋਮਲ ਭਾਵਾਂ ਨੂੰ ਵਾਰਨੇ ਕਰ ਸਕੇ । ਜਿਸ ਤਰ੍ਹਾਂ ਉਹ ਆਪ ਪਤੀ ਦਾ ਸਹਾਰਾ ਲੈਂਦੀ ਹੈ, ਉਸੇ ਤਰ੍ਹਾਂ ਹੀ ਉਸ ਦਾ ਕੋਈ ਸਹਾਰਾ ਲੈਣ ਵਾਲਾ ਹੋਵੇ। ਜਿਸ ਤਰਾਂ ਉਹ ਪਤੀ ਬਿਨਾਂ ਨਹੀਂ ਰਹਿ ਸਕਦੀ, ਉਸੇ ਤਰ੍ਹਾਂ ਉਸ ਦੀ ਭੀ ਕੋਈ ਉਤਨੀ ਹੀ ਲੋਡ਼ ਪ੍ਰਤੀਤ ਕਰੇ ਤੇ ਉਸ ਦੇ ਬਿਨਾਂ ਨਾ ਰਹਿ ਸਕੇ । ਅਜੇਹੀ ਚੀਜ਼ ਕੇਵਲ ਬੱਚਾ ਹੀ ਹੈ, ਜੋ ਇਨ੍ਹਾਂ ਖ਼ਿਆਲਾਂ ਦੀ ਭੁਖ ਨੂੰ ਮਿਟਾ ਸਕਦਾ ਹੈ।

ਇਸ ਦੇ ਸਿਵਾ ਬੱਚਾ ਪਤੀ ਪਤਨੀ ਦੇ ਪ੍ਰੇਮ ਨੂੰ ਪੱਕਾ ਕਰਨ ਵਾਲਾ ਇਕ ਬੰਧਨ ਹੈ; ਇਸ ਲਈ ਪੁਰਸ਼ਾਂ ਨਾਲੋਂ ਇਸਤ੍ਰੀਆਂ ਵਿਚ ਸੰਤਾਨ ਦੀ ਇੱਛਾ ਵਧੇਰੇ ਹੁੰਦੀ ਹੈ । ਸੰਤਾਨ ਮਾਤਾ ਦੀ ਆਸ਼ਾ ਹੈ, ਅਤੇ ਉਸਦੇ ਦਿਲ ਦੀ ਸ਼ਾਂਤੀ ਹੈ। ਸ਼ੁਰੂ ਤੋਂ ਲੈਕੇ ਅੰਤ ਤਕ ਉਸ ਦਾ ਜੀਵਨ ਕਰਤੱਵਯ ਪੂਰਣ ਹੈ । ਇਸ ਕਰਤੱਵਯ ਵਾਲੇ ਥਲ ਵਿਚ ਇਕ ਬੱਚਾ ਹੀ ਉਹ ਹਰਿਆਰਲ ਹੈ, ਜਿਥੇ ਉਹ ਤੋਰਦੀ ਤੁਰਦੀ ਥਕ ਕੇ ਸਾਹ ਲੈ ਦੀ ਤੇ ਆਪਣੀ ਬਕਾਵਟ ਦੂਰ ਕਰਦੀ ਹੈ। ਬਾਲਾਂ ਦੀ ਅਣਹੋਂਦ ਜਾਂ ਉਨ੍ਹਾਂ ਦੀ ਕੀਮਤ ਪੂਰਬ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ ।

-੧੨੯-