ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਤਾਕਤ ਖ਼ਰਚ ਕਰ ਸਕਦਾ ਹੈ ਉਹ ਜ਼ਰੂਰ ਹੀ ਕੌਮ ਦੀ ਜੜ ਮਜ਼ਬੂਤ ਕਰਦਾ ਹੈ ਅਤੇ ਉਸ ਦੀ ਸੱਚੀ ਸੇਵਾ ਕਰਦਾ ਹੈ । ਇਸ ਲਈ ਤੁਸੀਂ ਯਾਦ ਰਖੋ ਕਿ ਸੁੰਦਰ, ਸ਼ਾਂਤ ਅਤੇ ਸੰਤੁਸ਼ਟ ਘਰੋਗੀ ਜੀਵਨ ਹੀ ਸਾਰੇ ਸੁਖਾਂ ਦਾ ਮੂਲ ਹੈ। ਉਸ ਨੂੰ ਮਿੱਠਾ ਬਨਾਉਣਾ ਹਰ ਇਕ ਦਾ ਖ਼ਾਸ ਕਰ ਕੇ ਵਿਆਹਿਆਂ ਦਾ ਫ਼ਰਜ਼ ਹੈ। ਜਦ ਤਕ ਇਸ ਤਰਾਂ ਨਹੀਂ ਕੀਤਾ ਜਾਵੇਗਾ ਤਦ ਤਕ ਨਾ ਦੇਸ਼ ਦੀ ਉੱਨਤੀ ਹੋਵੇਗੀ ਤੇ ਨਾ ਕੌਮ ਨੂੰ ਸੱਚਾ ਰਾਹ ਹੀ ਲਭੇਗਾ।

ਅਜ ਕੌਮ ਵਿਚ ਅਜਿਹੀਆਂ ਅਨੇਕਾਂ ਇਸਤ੍ਰੀਆਂ ਹਨ ਜੋ ਪਤੀ ਦੀ ਚਿੰਤਾ ਨੂੰ ਨਾ ਵਧਾਉਣ ਲਈ ਆਪਣੇ ਮਨ ਦੇ ਦੁੱਖਾਂ ਨੂੰ ਲੁਕਾ ਰਖਦੀਆਂ ਹਨ। ਪਤੀ ਜੋ ਇਸਤ੍ਰੀ ਦੀ ਸਭ ਤੋਂ ਵੱਡੀ ਪੂੰਜੀ ਹੈ, ਜੇਕਰ ਉਹ ਦੁਨੀਆਂ ਦੇ ਬਾਹਰਲੇ ਕੰਮਾਂ ਵਿਚ ਹੀ ਲਗ ਜਾਵੇ ਤਾਂ ਪਤਨੀ ਲਈ ਸਭ ਕੁਝ ਹੁੰਦਿਆਂ ਵੀ ਉਦਾਸ ਹੋਣਾ ਮਾਮੂਲੀ ਗੱਲ ਹੈ। ਅਕਲ ਹੀ ਸਭ ਕੁਝ ਨਹੀਂ, ਦਿਲ ਭੀ ਕੋਈ ਚੀਜ਼ ਹੈ, ਸਗੋਂ ਅਕਲ ਨਾਲੋਂ ਦਿਲ ਦੀ ਸ਼ਕਤੀ ਬਹੁਤ ਤੇਜ਼ ਹੈ, ਖ਼ਾਸ ਕਰ ਇਸਤ੍ਰੀ ਦੇ ਅੰਦਰ। ਕਿਉਂ ਜੋ ਉਹ ਪੁਰਸ਼ ਦੀ ਤਰ੍ਹਾਂ ਅਕਲ ਦਾ ਅਵਤਾਰ ਨਹੀਂ, ਦਿਲ ਦੀ ਦੇਵੀ ਹੈ। ਅਜਿਹੀਆਂ ਇਸਤ੍ਰੀਆਂ ਪਤੀ ਦੇ ਕੰਮਾਂ ਤੋਂ-ਕੌਮ ਤੇ ਦੇਸ਼ ਦੀ ਉੱਨਤੀ ਲਈ ਕੰਮ ਕਰਨ ਤੋਂ-ਆਪਣੇ ਅੰਦਰ ਵਡਿਆਈ ਪ੍ਰਤੀਤ ਕਰਦੀਆਂ ਹਨ, ਪਰ ਉਨ੍ਹਾਂ ਦਾ ਧਿਆਨ ਫੇਰ ਭੀ ਪਤੀ ਵਲ ਹੀ ਲਗਾ ਰਹਿੰਦਾ ਹੈ।

ਵਿਆਹ ਸਮੇਂ ਪਤੀ ਪਤਨੀ ਨਾਲ ਜਿਨ੍ਹਾਂ ਨਿਯਮਾਂ ਅਨੁ ਸਾਰ ਬੱਝਦਾ ਹੈ ਉਨ੍ਹਾਂ ਅਨੁਸਾਰ ਉਹ ਪਤਨੀ ਨੂੰ ਬਹੁਤ ਥੋੜਾ ਦੇਂਦਾ ਹੈ। ਪਤਨੀ ਤਾਂ ਉਸ ਨੂੰ ਆਪਣੀ ਸਾਰੀ ਸਤੰਤ੍ਰਤਾ, ਆਪਣਾ ਪ੍ਰੇਮ, ਆਪਣਾ ਸਰੀਰ, ਆਪਣੇ ਪ੍ਰਾਣ, ਆਪਣਾ ਸਰਬੰਸ ਸੌਂਪ ਦੇਂਦੀ ਹੈ, ਪਰ ਉਸ ਦੇ ਬਦਲੇ ਵਿਚ ਪਤੀ ਉਸ ਨੂੰ ਕੀ ਦੇਂਦਾ ਹੈ ? ਉਹ ਆਪਣੀ ਸ੍ਵਤੰਤ੍ਤਾ ਨੂੰ ਆਪਣੇ ਪਾਸ ਰਖਦਾ ਹੈ। ਉਹ