ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਲੇ ਕਈ ਅਜਿਹੇ ਸਜਣ ਹਨ, ਜਿਨਾਂ ਦਾ ਘਰੋਗੀ ਜੀਵਨ ਬਹੁਤ ਹੀ ਦੁਖਾਂ ਭਰਿਆ ਹੈ ਪਰ ਆਪਣੀ ਲੱਗੀ ਹੋਈ ਧੁਨ ਵਿਚ ਉਨ੍ਹਾਂ ਦਾ ਕੋਈ ਧਿਆਨ ਹੀ ਨਹੀਂ। ਪੁਰਸ਼ ਬਾਹਰਲੀ ਦੁਨੀਆਂ ਦੇ ਕੰਮਾਂ ਵਿਚ ਅਜਿਹੇ ਡੁਬਦੇ ਜਾਂਦੇ ਹਨ ਕਿ ਘਰ ਦੀ ਉਨ੍ਹਾਂ ਨੂੰ ਕੋਈ ਸੁਧ ਹੀ ਨਹੀਂ। ਇਸਤ੍ਰੀਆਂ ਭੀ ਮਨ ਮਾਰ ਕੇ ਉਦਾਸ ਤੇ ਦੁਖੀ ਦਸ਼ਾ ਵਿਚ ਜਿਵੇਂ ਕਿਵੇਂ ਦਿਨ ਕਟ ਰਹੀਆਂ ਹਨ।

ਜਿਹੜੀਆਂ ਲਾਇਕ ਹਨ, ਸਿਆਣੀਆਂ ਹਨ; ਜਿਨ੍ਹਾਂ ਦਿਲ ਵਿਚ ਪਤੀ ਦਾ ਪ੍ਰੇਮ ਹੈ, ਆਪਣੇ ਪਤੀ ਨੂੰ ਉਹ ਚਿੰਤਾਂ ਫ਼ਿਕਰਾਂ ਤੋਂ ਦੂਰ ਰਖਣ ਲਈ ਆਪਣੇ ਦਿਲ ਦਾ ਹੋਣਾ ਦਿਲ ਵਿ ਹੀ ਲੁਕਾ ਰਖਦੀਆਂ ਹਨ, ਉਹ ਰੋਂਦੀਆਂ ਹੋਈਆਂ ਭੀ ਦਿਲ ਉਤੇ ਹਾਸੇ ਦਾ ਪਰਦਾ ਸੂਟ ਲੈਂਦੀਆਂ ਹਨ। ਉਹ ਪਤੀ ਦੇ ਪੁਛਣ ਤੇ ਭੀ ਦਿਲ ਵਿਚ ਚੁਭਣ ਵਾਲੀ ਗੱਲ ਨੂੰ ਬਹੁਤ ਘਟ ਕਹਿੰਦੀਆਂ ਹਨ, ਤਾਕਿ ਪਤੀ ਦੇ ਦਿਲ ਉਤੇ ਸੱਟ ਨਾ ਲਗੇ ਤੇ ਹੋਰ ਚਿੰਤਾ ਫ਼ਿਕਰ ਨਾ ਵਧ ਜਾਣ । ਇਹ ਇਸਤ੍ਰੀ ਦਾ ਤਿਆਗ ਹੈ, ਇਹ ਉਸ ਦੀ ਮਹਾਨਤਾ ਹੈ। ਭਾਵੇਂ ਉਹ ਪੜੀ ਲਿਖੀ ਭੀ ਨਹੀਂ, ਪਰ ਵਿਆਹ ਦੇ ਭੇਦ ਨੂੰ ਉਸ ਨੇ ਚੰਗੀ ਤਰ੍ਹਾਂ ਸਮਝ ਲਿਆ ਹੈ । ਵਿਆਹ ਵਿਚ ਦਸੀਆਂ ਗਈਆਂ ਤੇ ਸਮਝ ਨਾ ਪੈਣ ਵਾਲੀਆਂ ਗੱਲਾਂ ਤੋਂ ਉਸ ਨੇ ਵਧ ਕੰਮ ਕੀਤਾ ਹੈ ।

ਦੂਜੇ ਪਾਸੇ ਸਭ ਕੁਝ ਸਮਝਣ ਬੁੱਝਣ ਦੀ ਅਕਲ ਅਤੇ ਕਰਨ ਦੀ ਤਾਕਤ ਰਖਕੇ ਭੀ-ਉਨ੍ਹਾਂ ਗਲਾਂ ਦੇ ਅਰਥ ਸਮਝਕੇ ਭੀ ਪਤੀ ਉਸ ਪਤਨੀ ਨੂੰ ਆਪਣੇ ਵਿਚ ਨਹੀਂ ਮਿਲਾ ਸਕਿਆ। ਉਹ ਆਪਣੀ ਪਤਨੀ ਦਾ ਉਪਯੋਗ ਹੋਰਨਾਂ ਗੱਲਾਂ ਤਰਾਂ ਹੋਰ ਭੀ ਬਹੁਤ ਸਾਰੀਆਂ ਗੱਲਾਂ ਹੀ ਸਭ ਕੁਝ ਹੈ, ਉਹ ਸਭ ਕੁਝ ਛੱਡ

ਵਿਚ ਕਰਨਾ ਚਾਹੁੰਦਾ ਹੈ। ਇਸ ਹਨ ਪਰ ਪਤਨੀ ਦਾ ਤਾਂ ਪਤੀ ਸਕਦੀ ਅਤੇ ਛਡਦੀ ਹੈ ਪਰ

-੧੨੧-