ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੈਕਚਰ ਹੋ ਰਹੇ ਹਨ, ਨਾਲ ਹੀ ਚਾਹ, ਅੰਡੇ, ਬਿਸਕੁਟ ਤੇ ਵਿਸਕੀ ਉਡ ਰਹੇ ਹਨ ।

ਦੇਸ਼ ਦੀ ਭੈੜੀ ਤੇ ਗਿਰੀ ਹੋਈ ਦਸ਼ਾ ਤੇ ਕੌਮ ਦੀ ਬੁਰੀ ਹਾਲਤ ਉਤੇ ਭੀ ‘ਬਿਨਾਂ ਅਥਰੂ ਰੋਣਾ’ ਰੋਇਆ ਜਾਂਦਾ ਹੈ। ਉਸ ਰੋਣੇ ਨੂੰ ਫੇਰ ਅਖਬਾਰਾਂ ਵਿਚ ਛਪਵਾਣ ਦਾ ਵੀ ਸ਼ੌਂਕ ਸਮਾਉਂਦਾ ਹੈ। ਰੁਪਏ ਦੇ ਜ਼ੋਰ ਉਹ ਸਪੀਚ ਅਖਬਾਰਾਂ ਵਿਚ ਪਾਣੀ ਮਿਲੇ ਦੁਧ ਵਰਗਾ ਸੁਆਦ ਦੇਣ ਵਾਲੀ ਛਪ ਜਾਂਦੀ ਹੈ। ਧੜੇਬੰਦੀਆਂ ਹੋ ਰਹੀਆਂ ਹਨ, ਕਿਧਰੇ ਕੌਂਸਲ ਦੀ ਚੋਣ ਹੈ, ਕਿਧਰੇ ਯੂਨਿਸਪੈਲਿਟੀਆਂ ਦੀ ਭੈੜੀ ਹਾਲਤ ਹੈ, ਬਹਿਸ ਮੁਬਾਹਸੇ ਹੋ ਰਹੇ ਹਨ ਅਤੇ ਇਕ ਦੂਜੇ ਉਤੇ ਚਿੱਕੜ ਸੁਟ ਰਹੇ ਹਨ । ਢੂੰਡ ਢੂੰਡ ਕੇ ਐਸੀਆਂ ਗੱਲਾਂ ਅਖਬਾਰਾਂ ਵਿਚ ਛਾਪੀਆਂ ਜਾਂਦੀਆਂ ਹਨ ਕਿ ਜਿਹੜੀਆਂ ਪਹਿਲਾਂ ਨਿਰਾਕਾਰ ਬ੍ਰਹਮ ਵਾਂਗ ਬਿਲਕੁਲ ਗੁਪਤ ਸਨ।

ਇਸ ਤਰ੍ਹਾਂ ਆਪਣੇ ਜੀਵਨ ਦੀਆਂ ਛੋਟੀਆਂ ੨ ਖਾਹਸ਼ਾਂ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਪਾਗ਼ਲ ਹੋ ਰਹੇ ਹਨ, ਫੇਰ ਉਨ੍ਹਾਂ ਜੀਵਨ ਵਿਚ ਸੁਖ ਤੇ ਸ਼ਾਂਤੀ ਕਿਥੋਂ ਮਿਲੇ ? ਉਨ੍ਹਾਂ ਨੂੰ ਇਕ ਖਿਣ ਵੀ ਖੜੇ ਹੋਕੇ ਸ਼ਾਂਤੀ ਨਾਲ ਵਿਚਾਰ ਕਰਨ ਤੇ ਆਪਣੇ ਜੀਵਨ ਦਾ ਰਾਹ | ਨਿਸਚਿਤ ਕਰਨ ਦੀ ਵਿਹਲ ਹੀ ਨਹੀਂ । ਜਿਸ ਤਰਾਂ ਕਿਸੇ ਸ਼ਰਾਬੀ ਜਾਂ ਅਫ਼ੀਮੀ ਨੂੰ ਬਿਨਾਂ ਉਸ ਨਸ਼ੇ ਦੇ ਚੈਨ ਨਹੀਂ ਆਉਂਦਾ, ਉਸੇ ਤਰ੍ਹਾਂ -ਅਸ਼ਾਂਤ ਤੇ ਚੰਚਲ ਚਿਤ ਵਾਲੇ ਇਹ ਮਨੁੱਖ ਹਨ।

ਇਨ੍ਹਾਂ ਵਿਚੋਂ ਜਿਹੜੇ ਕੁਝ ਸਿਆਣੇ ਹਨ, ਵਿਦਵਾਨ ਤੇ ਵਿਚਾਰਵਾਨ ਹਨ, ਉਹ ਵੀ ਇਹ ਕਹਿੰਦੇ ਹਨ ‘ਕੀ ਕਰੀਏ ਹੁਣ ਤਾਂ ਇਸ ਵਹਿਣ ਵਿਚ ਪੈ ਗਏ ਹਾਂ।” ਉਹ ਇਸ ਲਈ ਨਹੀਂ ਕਰਦੇ 1 ਸ਼ਾਂਤੀ ਪੂਰਣ ਤੇ ਸੁਖੀ ਜ਼ਿੰਦਗੀ ਬਤਾਉਣ ਲਈ ਉਨ੍ਹਾਂ ਗੱਲਾਂ ਦੀ ਖਾਸ ਲੋੜ ਹੈ, ਸਗੋਂ ਇਸ ਲਈ ਕਰਦੇ ਹਨ ਕਿ ਸੰਸਾਰ ਵਿਚ ਵਡੇ ਵਡੇ ਪ੍ਰਤਿਸ਼ਠਿਤ ਲੋਕ ਇਨ੍ਹਾਂ ਗੱਲਾਂ ਨੂੰ ਚੰਗਾ ਸਮਝਦੇ ਹਨ। ਅਜੇਹੇ

-੧੧੩-