ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਚੇ ਭੀ ਦੱਸਦੇ ਖੇਡਦੇ ਤੇ ਰਿਸ਼ਟ ਪੁਸ਼ਟ ਹਨ : ਉਹ ਆਪਣੀਆਂ ਭੋਲੀਆਂ ਭਾਲੀਆਂ ਗਲਾਂ ਨਾਲ ਸਭਨਾਂ ਦੇ ਮਨ ਖੁਸ਼ ਕਰਦੇ ਰਹਿੰਦੇ ਹਨ |

ਘਰ ਭਾਵੇਂ ਛੋਟਾ ਜਿਹਾ ਹੈ, ਆਮਦਨ ਭੀ ਥੋੜੀ ਹੈ | ਪਰ ਸਾਰੇ ਕਿਉਂਕਿ ਇਕ ਦੂਜੇ ਨੂੰ ਆਪਣਾ ਕਰਕੇ ਸਮਝਦੇ ਤੇ ਪਿਆਰ ਕਰਦੇ ਹਨ, ਇਕ ਦੂਜੇ ਦੇ ਸੁਖ ਦੁਖ ਦਾ ਧਿਆਨ ਰੱਖਦੇ ਹਨ ਇਸ ਕਰਕੇ ਉਹ ਛੋਟਾ ਜਿਹਾ ਗਰੀਬ ਦਾ ਪਰ ਸਰਗ ਦਾ ਨਮੂਨਾ ਬਣ ਜਾਂਦਾ ਹੈ । ਇਸ ਦੇ ਉਲਟ ਦੂਜਾ ਘਰ ਹੈ । ਉਥੇ ਲੜਾਈ ਭੜਾਈ, ਗਾਲੀ-ਗਲੋਚ, ਮਾਰ ਕੁਟ ਤੇ ਅਸ਼ਾਂਤੀ ਦਾ ਰਾਜ ਹੈ । ਘਰ ਭੀ ਵੱਡਾ ਹੈ, ਮਾਲਕ ਕਮਾਉ ਹੈ, ਵਪਾਰ ਵਿਚੋਂ ਬਹੁਤੀ ਆਮਦਨੀ ਹੈ, ਪਰ ਇਸ ਇਸਤਰੀ ਮੂਰਖ ਹੈ ਉਸ ਦਾ ਕਿਸੇ ਕੰਮ ਵਿਚ ਮਨ ਨਹੀਂ ਲਗਦਾ । ਕਦੇ ਦਾਲ ਵਿਚ ਲੂਣ ਬਹੁਤਾ ਪਾ ਦਿੰਦੀ ਹੈ, ਤੇ ਕਦੇ ਰੋਟੀਆਂ ਸਾੜ ਛਡਦੀ ਹੈ ! ਪਤੀ ਵੀ ਛੇਤੀ ਗੁਸੇ ਹੋ ਪੈਣ ਵਾਲਾ ਹੈ । ਉਹ ਜੇਕਰ ਗੁਸੇ ਹੁੰਦਾ ਹੈ ਤਾਂ ਪਤਨੀ ਉਸ ਨੂੰ ਦੋ ਚਾਰ ਸਣਾ ਕੇ ਹੋਰ ਭੜਕਾ ਦੇਂਦੀ ਹੈ । ਇਸ ਤਰਾਂ ਰੋਜ਼ ਝਗੜੇ ਪਏ ਰਹਿੰਦੇ ਹਨ । ਓਧਰ ਸਹੁਰਾ ਭੀ ਹਰ ਵੇਲੇ ਨੂੰਹ ਦੇ ਦੋਸ਼ ਹੀ ਕੱਢਦਾ ਰਹਿੰਦਾ ਹੈ | ਘਰ ਬਿਲਕੁਲ ਗੰਦਾ ਹੈ, ਕੋਈ ਚੀਜ਼ ਥਾਂ ਟਿਕਾਣੇ ਨਹੀਂ । ਰਸੋਈ ਵਿਚ ਮੈਲੇ ਕਪੜੇ ਪਏ ਹਨ । ਸੌਣ ਵਾਲੇ ' ਕਮਰੇ ਵਿਚ ਜੂਠੇ ਭਾਂਡੇ ਤੇ ਮਿੱਟੀ ਦੇ ਤੇਲ ਦਾ ਪੀਪਾ ਪਿਆ ਹੈ ।ਮੇਜ਼ ਉਤੇ ਜੁਤੀਆਂ ਹਨ ਤੇ ਅਲਮਾਰੀ ਵਿਚ ਦਾਲਾਂ ਚੌਲਾਂ ਵਾਲੀਆਂ ਬਾਲੀਆਂ । ਚੁਹੇ ਇਧਰ ਦੌੜ ਕੇ ਮਾਨੋ ਖੁਸ਼ੀਆਂ ਮਨਾ ਰਹੇ ਹਨ, ਕਿਉਂਕਿ ਕਿਧਰੇ ਜੂਠ ਖਿਲਰੀ ਪਈ ਹੈ, ਕਿਧਰੇ ਸੁਕੀਆਂ ਰੋਟੀਆਂ ਪਈਆਂ ਹਨ, ਕਿਧਰੇ ਫਲਾਂ ਦੇ ਛਿਲੜ ਤੇ ਬੀ ਪਏ ਹਨ | ਮੱਖੀਆਂ ਵੀ ਹਰ ਇਕ ਦੀ ਥਾਲੀ ਵਿਚ ਬਿਨਾਂ ਬੁਲਾਏ ਰਲ ਖਾਣ ਲਈ ਆਣਕੇ ਬੈਠ ਜਾਂਦੀਆਂ ਹਨ । ਓਧਰ ਬਾਲ ਵਖਰੇ

               -੧੦੧-