ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੩)

ਗਤਿ = ਗਿਆਨ, ਪ੍ਰਾਪਤੀ, ਭੇਤ ॥
ਮਦ = ਸ੍ਰਾਬ ਭਾਵ ਵਿਚ ਹੰਕਾਰ ॥
ਮਾਤਾ = ਮਸਤ ॥ ਬਿਚਰਤ= ਫਿਰਨਾ
ਬਿਕਲ = ਬੇਅਕਲ, ਬੁਧੀ ਰਹਿਤ ॥
ਅਪ੍ਵਾਦਿ = ਝਗੜੇ ॥ ਨਾਰਿ = ਇਸਤ੍ਰੀ ॥
ਹਿਤਾਨੀ = ਪਿਆਰੀ॥ ਬੰਚ = ਠਗੀ !!
ਉਪਾਵਾ = ਉੱਦਮ ॥ ਸੀਲ = ਜਤ,
ਨੇਕ ਸਭਾਵ ॥ ਸੁਚਿ = ਪਵਿਤ੍ਰਤਾ ॥
ਨਾਸਤਿ = ਨਹੀਂ ॥ ਜੀਅ ਕੇ ਦਾਨੀ = ਜੀਅ
ਕੇ ਦਾਤੇ ॥ ਸਿਰੀ ਧਰ = ਮਾਯਾ ਦੇ ਧਾਰਨ ਵਾਲੇ ॥

ਅਰਥ-ਏਹ ਦੇਹ ਕੱਚੀ ਹੈ, ਪਰ ਮੈਂ ਸੱਚੀ
ਜਾਣਕੇ ਅਪਨੀ ਬੁਧੀ ਏਸ ਵਿਚ ਬੰਨ੍ਹੀ ਹੋਈ
ਹੈ । ਇਸ ਲਈ ਮੈਂ ਮੂਰਖ ਹਾਂ, ਕਰੜਾ ਹਾਂ,
ਅਪਵਿਤ੍ਰ ਹਾਂ ਤੇ ਭੈੜੀ ਸਮਝ ਵਾਲਾ ਹਾਂ ।
ਨਾ ਟਿਕਣ ਵਾਲੇ ਪਦਾਰਥਾਂ ਲਈ ਦੌੜਦਾ
ਭਜਦਾ ਹਾਂ, ਮੈਨੂੰ ਟਿਕਾ ਨਹੀਂ ਆਉਂਦਾ ।
ਹੇ ਸੰਸਾਰ ਤੋਂ ਨਿਰਲੇਪ ਵਿਆਪਕ ਵਾਹਿਗੁਰੂ!
ਤੇਰੇ ਭੇਤ ਨੂੰ ਨਹੀਂ ਜਾਣਦਾ । ਜੁਵਾਨੀ,
ਸੋਹਣਾ ਰੂਪ ਤੇ ਦੌਲਤ ਇਸਦੇ ਹੰਕਾਰ ਵਿਚ