ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/10

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦)

ਪੂਰਤ ਹੈ, ਧੂਰ ਕੇ ਕਨੂਕਾ ਫੇਰ ਧੂਰ ਹੀ
ਸਮਾਹਿਗੇ । ਜੈਸੇ ਏਕ ਨਦੀ ਤੇ ਤਰੰਗ ਕੋਟੇ
ਉਪਜਤ ਹੈ, ਪਾਨ ਕੇ ਤਰੰਗ ਸਬੈ ਪਾਨ ਹੀ
ਕਹਾਹਿਗੇ । ਤੈਸੇ ਬਿਸ੍ਹ ਰੂਪ ਤੇ ਅਭੂਤ ਭੂਤ
ਪ੍ਰਗਟ ਹੋਇ, ਤਾਹੀ ਤੇ ਉਪਜਿ ਸਬੈ ਤਾਹੀ ਮੈਂ
ਸਮਾਹਿਗੇ ॥

(ਅਕਾਲ ਉਸਤਤ)

ਏਹ ਬਚਨ ਸ੍ਰਿਸ਼ਟੀ ਦੀ ਹੋਂਦ ਸ੍ਰਿਸ਼ਟੇ ਦੇ
ਵਿੱਚ ਅਭੇਦ ਰੂਪ ਕਰਕੇ ਪ੍ਰਗਟ ਕਰਦੇ ਹਨ,
ਇਸ ਲਈ ਓਹ ਸਭ ਕੁਛ ਬਣਾਕੇ ਭੀ ਇਕੋ
ਇਕ ਹੈ, ਓਸਦੇ ਵਰਗਾ ਹੋਰ ਕੋਈ ਭੀ ਨਹੀਂ।
ਯਥ-"ਆਨ ਨ ਬੀਆ ਤੇਰੀ ਸਮਸਰਿ" ਫੇਰ
ਓਹ ਚੇਤਨ ਪ੍ਰਕਾਸ਼ ਰੂਪ ਹੈ ਅਤੇ ਉਸਦਾ
ਪ੍ਰਕਾਸ਼ ਪਵਿਤ੍ਰ ਹੈ, ਸ਼ੁਧ ਹੈ, ਇਸ ਲਈ ਕਿ
ਓਹ ਪ੍ਰਕਾਸ਼ ਮਾਯਾ ਦੀ ਮੈਲ ਤੋਂ ਪਵਿੱਤ੍ਰ ਹੈ,
ਨਾਲ ਸੁਤੰਤ੍ਰ ਸੁਤੇ ਪ੍ਰਕਾਸ਼ ਹੈ * । "ਹਰਿ" ਏਸ
ਬਚਨ ਦੇ ਕਈ ਅਰਥ ਹਨ ਪਰ ਏਥੇ "ਪਾਪਾਂ

  • "ਆਨ ਨਾਹੀ ਸਮਸਰਿ ਉਜੀਆਰ ਨਿਰ

ਮਰਿ" ਜੇਕਰ ਏਸ ਬਚਨ ਦਾ ਕੱਠਾ ਅਰਥ
ਕਰੀਏ ਤਾਂ ਇਉਂ ਭੀ ਬਨਦਾ ਹੈ ਕਿ ਆਪ ਜੀ
ਦੇ ਪਵਿਤ੍ਰ ਪ੍ਰਕਾਸ਼ ਦੇ ਬਰਾਬਰ ਹੋਰ
ਪ੍ਰਕਾਸ਼ ਨਹੀਂ !

Digitized hive Paniah Digital Library / www.panjabdigilib.org