ਪੰਨਾ:ਸਰਦਾਰ ਭਗਤ ਸਿੰਘ.pdf/95

ਇਹ ਸਫ਼ਾ ਪ੍ਰਮਾਣਿਤ ਹੈ

(੯੫)

ਹਰਦੁਵਾਰ ਦੀਆਂ ਟਿਕਟਾਂ ਲਈਆਂ ਗੱਡੀ ਵਿਚ ਬੈਠੀ ਕਿਸੇ ਕਿੰਤੂ ਨਾ ਕੀਤਾ ਹਰਦਵਾਰ ਦੇ ਸਾਧੂ ਯਾਤਰੂ ਸਮਝਕੇ ਕੋਈ ਪ੍ਰਵਾਹ ਨਾਂ ਕੀਤੀ ਇਉਂ ਚੰਦਰ ਸੇਖਰ ਅਜਾਦ ਲਾਹੌਰ ਦੀ ਪੁਲਸ ਕੋਲੋਂ ਆਜ਼ਾਦ ਹੋ ਗਿਆ।

+:* * * * * *+:

੯.

ਦਿਲੀ ਤੋਂ ਬੰਬਈ ਜਾਣ ਵਲ ਜੀ. ਈ. ਪੀ. ਰੇਲਵੇ ਲਾਇਨ ਉਤੇ ਝਾਂਸੀ ਸ਼ਹਿਰ ਹੈ। ਝਾਂਸ਼ੀ ਉਤਰਾ ਪ੍ਰਾਂਤ (ਯੂ.ਪੀ.)ਦਾ ਇਕ ਜਿਲ੍ਹਾ ਦਿਲੀ ਤੋਂ ੨੫੬ ਮੀਲ ਦੂਰ ਹੈ।

ਝਾਂਸ਼ੀ ਇਤਹਾਸਕ ਸ਼ਹਿਰ ਹੈ, ਇਸ ਦੀ ਮਹਾਨਤਾ ਭਾਵੇਂ ਪੁਰਾਤਨ ਸਮੇਂ ਤੋਂ ਚੰਗੀ ਤੁਰੀ ਆਉਂਦੀ ਹੈ, ਪਰ ਉਨਵੀਂ ਸਦੀ ਦੇ ਮਧ (੧੮੫੭) ਤੋਂ ਤਾਂ ਇਹ ਸ਼ਹਿਰ ਆਜ਼ਾਦੀ ਦੇ ਪ੍ਰਵਾਨਿਆਂ ਵਾਸਤੇ ਇਕ ਪੂਜਨੀਕ ਅਸਥਾਨ ਬਣ ਚੁੱਕਾ ਹੈ ਇਤਹਾਸ ਦਸਦਾ ਹੈ ਕਿ ੧੮੫੭ ਤੋਂ ਪਹਿਲਾਂ ਝਾਂਸ਼ੀ ਇਕ ਰਿਆਸਤ ਸੀ। ਏਥੋਂ ਦਾ ਰਾਜਾ ਮਰ ਗਿਆ, ਰਾਜੇ ਦਾ ਨੱਨਾ ਬੱਚਾ ਰਾਜ-ਅਧਿਕਾਰੀ ਹੋਇਆ ਪਰ ਰਾਜ ਦਾ ਸਾਰਾ ਪ੍ਰਬੰਧ ਉਸ ਰਾਜ ਕੁਮਾਰ ਦੀ ਮਾਤਾ ਲਕਸ਼ਮੀ ਬਾਈ ਨੇ ਆਪਣੇ ਹੱਥ ਲਿਆ। ਉਨੀ ਦਿਨੀ 'ਅੰਗਰੇਜ਼ੀ ਸਾਮਰਾਜ ਸਾਰੇ ਭਾਰਤ ਨੂੰ ਗੁਲਾਮ ਕਰਕੇ,'ਅੰਗਰੇਜ਼ੀ ਰਾਜ ਵੱਡਾ' ਕਰਨ ਦੀ ਧੁਨ ਵਿਚ ਸ਼ੁਦਾਈ ਹੋਯਾ ਫਿਰਦਾ ਸੀ, ਹਿੰਦੁਸਤਾਨੀ ਰਿਆਸਤਾਂ ਨੂੰ ਜਾਂ ਤਾਂ ਗੁਲਾਮੀ