ਪੰਨਾ:ਸਰਦਾਰ ਭਗਤ ਸਿੰਘ.pdf/72

ਇਹ ਸਫ਼ਾ ਪ੍ਰਮਾਣਿਤ ਹੈ

( ੭੨ )

ਉੱਚੀ ਨਾਹਰੇ ਲਾਉਣ ਲੱਗੇ। ਧੱਕੇ ਤੇ ਧੱਕਾ ਪੈਣ ਲੱਗਾ,"ਜਲੂਸ ਨਹੀਂ ਰੁਕੇਗਾ, ਅਗੇ ਚਲੇਗਾ.......ਤੋਪ ਚਲੇ ਜਾਂ ਗੋਲੀ ........ਜਲੂਸ ਨਹੀਂ ਰੁਕੇਗਾ"। ਏਹੋ ਜਹੀਆਂ ਆਵਾਜ਼ਾਂ ਜਲੂਸ ਵਿਚੋਂ ਆ ਰਹੀਆਂ ਸਨ। ਅਗੋਂ ਪੁਲਸ ਰੋਕੀ ਖਲੋਤੀ ਸੀ, ਪਿਛੋਂ ਲੋਕ ਅਗੇ ਨੂੰ ਧੱਕੇ ਮਾਰ ਰਹੇ ਸਨ। ਮੁਖੀ ਤੇ ਅਗਲੀਆਂ ਟੋਲੀਆਂ ਬਹੁਤ ਤੰਗੀ ਵਿਚ ਸਨ। ਲਾਲਾ ਲਾਜਪਤ ਦੇ ਲਖ ਸਮਝਾਉਣ ਤੇ ਵੀ ਗੋਰਾ ਸਕਾਟ ਨਾ ਮੰਨਿਆਂ। ਉਹ ਸਗੋਂ ਕਰੋਧ ਨਾਲ ਮਾੜੇ ਬੋਲ ਬੋਲਣ ਲੱਗਾ।

ਸ: ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਅੱਗੇ ਹੋਏ, ਲਾਲਾ ਲਾਜਪਤ ਜੀ ਨੂੰ ਕਰੋਧ, ਆ ਗਿਆ ਕਿ ਗੋਰਾ ਹਿੰਦੁਸਤਾਨੀਆਂ ਦਾ ਨਿਰਾਦਰ ਕਰ ਰਿਹਾ ਹੈ। “ਹੱਛਾ ਜਲੂਸ ਨਹੀਂ ਰੁਕੇਗਾ"....ਦਾ ਨਾਹਰਾ ਲਾਲਾ ਲਾਜਪਤ ਜੀ ਤੇ ਸ ਭਗਤ ਸਿੰਘ ਨੇ ਲਾ ਦਿਤਾ। "ਅੱਗੇ ਵਧਾਂਗੇ........ ਮਰੀਏ ਜਾਂ ਜੀਵੀਏ.....ਪਰ ਵਧਾਂਗੇ ਅੱਗੇ!"

ਅਣਗਿਣਤ ਲੋਕ, ਅਠੱਲ ਜੋੜ, ਅਮਿਟਤ ਵਤਨ ਪ੍ਰੇਮ ਅਤੇ ਅਸਮਾਨ ਗੂੰਜਾਊ ਨਾਹਰੇ ਦੇਖ ਸੁਣ ਕੇ ਗੋਰਾ ਪੁਲਸ ਕਪਤਾਨ ਘਬਰਾ ਗਿਆ। ਉਠ ਨੇ ਲਾਠੀ ਚਾਰਜ ਕਰਨ ਦਾ ਹੁਕਮ ਦੇ ਦਿੱਤਾ। ਨਿਰਾ ਹੁਕਮ ਹੀ ਨਾ ਦਿੱਤਾ ਸਗੋਂ ਆਪ ਲਾਠੀ ਫੜ ਕੇ ਸਭ ਦੇ ਮੋਹਰੇ ਹੋਇਆ ਤੇ ਬੇ-ਤਰਸੀ ਨਾਲ ਨਿਹੱਥੇ ਤੇ ਨਿਰਦੋਸ਼ ਹਿੰਦੀਆਂ ਨੂੰ ਭੋਹ ਵਾਂਗ ਕੁੱਟਣ ਲੱਗਾ। ਲਾਠੀ ਤੇ ਲਾਠੀ ਪੈਣ ਲੱਗੀ। ਆਗੂਆਂ ਦੇ ਹੁਕਮ ਅਨੁਸਾਰ ਕੋਈ ਹਿੰਦੀ, ਅਗੋਂ ਹੱਥ ਨਹੀਂ ਸੀ ਚੁਕਦਾ ਚੁਪ ਚਾਪ ਮਾਰ ਖਾਈ ਜਾਂਦਾ ਸੀ। ਨੌ-ਜੁਆਨ ਚਾਹੁੰਦੇ