ਪੰਨਾ:ਸਰਦਾਰ ਭਗਤ ਸਿੰਘ.pdf/71

ਇਹ ਸਫ਼ਾ ਪ੍ਰਮਾਣਿਤ ਹੈ

( ੭੧ )

ਨਾਹਰੇ ਐਨੀ ਉਚੀ ਤੇ ਜੋਸ਼ ਨਾਲ ਲੱਗ ਰਹੇ ਸਨ ਕਿ ਇੱਕ ਦੁਸਰੇ ਦੀ ਹੋਰ ਕੋਈ ਗੱਲ ਨਹੀਂ ਸੀ ਸੁਣੀ ਜਾਂਦੀ। ਜੋਸ਼ ਨਾਲ ਗਭਰੂਆਂ ਦੀਆਂ ਹਿੱਕਾਂ ਚੌੜੀਆਂ ਹੋ ਰਹੀਆਂ ਸਨ, ਅੱਖਾਂ ਵਿਚ ਲਹੂ ਉੱਤਰਿਆ ਹੋਇਆ ਸੀ। ਬਾਹੀਂ ਉੱਚੀਆਂ ਕਰ ਕਰ ਕੇ ਨਾਹਰੇ ਲਾਈ ਜਾਂਦੇ ਸਨ। ਇਹ ਜਲੂਸ ਇੱਕ ਤੂਫਾਨ ਦੀ ਤਰ੍ਹਾਂ ਅੱਗੇ ਵਧ ਰਿਹਾ ਸੀ।

ਮਿਸਟਰ ਸਕਾਟ ਆਪਣੀ ਪੁਲੀਸ ਨੂੰ ਤਿਆਰ ਕਰਕੇ ਸੜਕ ਰੋਕੀ ਬੈਠਾ ਸੀ। ਜਦੋਂ ਜਲੂਸ ਨੇੜੇ ਹੋਇਆ ਤਾਂ ਉਹ ਉੱਚੀ ਸਾਰੀ ਚਿਲਾਕੇ ਆਖਣ ਲੱਗਾ “ਅੱਗੇ ਨਾ ਵਧੋ, ਖਿਲਰ ਜਾਓ...ਨਹੀਂ ਤੇ ਗੋਲੀ ਮਾਰ ਦਿਤੀ ਜਾਏਗੀ..ਲਾਠੀਓ ਸੇ ਪੀਟਾ ਜਾਏਗਾ, ਖਿਲਰ ਜਾਓ. ਖਿਲਰ ਜਾਓ...। ਮੈਂ ਕਹਿਤਾ ਹੂੰ ਖਿਲਰ ਜਾਓ।"

ਜਲੂਸ ਦੇ ਮੋਹਰੇ ਵਾਲੀ ਟੋਲੀ ਸਿਆਣੇ ਆਗੂਆਂ ਦੀ ਸੀ। ਉਹ ਰੁਕ ਗਈ। ਉਹ ਤਾਂ ਮਿਸਟਰ ਸਕਾਟ ਨੂੰ ਸਮਝਾਉਣ ਦਾ ਯਤਨ ਕਰਨ ਲੱਗੀ ਕਿ ਜਲੂਸ ਨੇ ਲਾਟ ਸਾਹਿਬ ਦੇ ਦਫਤਰ ਅਗੋਂ ਦੀ ਹੋਕੇ ਮੁੜ ਆਉਣਾ ਹੈ। ਖ਼ਤਰੇ ਦੀ ਕੋਈ ਗੱਲ ਨਹੀਂ। ਜਲੂਸ ਪੁਰ ਅਮਨ ਰਹੇਗਾ। ...ਹੰਕਾਰੀ ਅੰਗ੍ਰੇਜ਼ ਬੱਚਾ ਨਾ ਮੰਨਿਆ। ਉਹ ਏਹੋ ਆਖੀ ਗਿਆ। ਇਸ ਸੇ ਆਗੇ ਨਹੀਂ ਜਾ ਸਕਤੇ.. ਖਿਲਰ ਜਾਓ..ਨਹੀਂ ਤੇ ਲਾਠੀ ਚਾਰਜ ਹੋਗਾ।"

ਜਲੂਸ ਨੂੰ ਰੁਕਿਆਂ ਤੋਂ ਪੁਲਸ ਦੀਆਂ ਲਾਲ ਪਗੜੀਆਂ ਤੇ ਅੰਗ੍ਰੇਜ਼ੀ ਟੋਪ ਦੇਖਕੇ ਜਲੂਸ਼ ਦੀ ਜਨਤਾ ਨੂੰ ਜੋਸ਼ ਨਾਲ ਦੂਣੀਆਂ ਲਾਲੀਆਂ ਚੜ੍ਹ ਗਈਆਂ। ਉਹ ਹੋਰ