ਪੰਨਾ:ਸਰਦਾਰ ਭਗਤ ਸਿੰਘ.pdf/65

ਇਹ ਸਫ਼ਾ ਪ੍ਰਮਾਣਿਤ ਹੈ

(੬੫)

ਦੀ ਗਿਣਤੀ ਸੱਠ ਕੁ ਸੀ। ਇਹ ਉਹ ਪਾਰਟੀ ਮੈਂਬਰ ਸਨ ਜਿਨ੍ਹਾਂ ਉਤੇ ਪਾਰਟੀ ਨੂੰ ਪੂਰਨ ਵਿਸ਼ਵਾਸ ਸੀ। ਇਹ ਸਾਰੇ ਮਰਦ ਹੀ ਨਹੀਂ ਸਨ ਸਗੋਂ ਇਹਨਾਂ ਵਿਚ ਪੰਜ ਦੇਵੀਆਂ ਵੀ ਸਨ ਜੋ ਭਾਰਤ ਮਾਂ ਦੇ ਹਵਨ-ਕੁੰਡ ਵਿਚ ਆਪਣੇ ਆਪ ਦੀ ਅਹੂਤੀ ਦੇਣ ਵਾਸਤੇ ਤਿਆਰ ਸਨ।

ਸਰਦਾਰ ਭਗਤ ਸਿੰਘ ਇਸ ਇਕਤ੍ਰਤਾ ਦੇ ਸਕਤ੍ਰ ਸਨ। ਰਾਤ ਦੇ ਯਾਰਾਂ ਵਜੇ ਇਕਤ੍ਰਤਾ ਸ਼ੁਰੂ ਹੋਈ। ਸਰਦਾਰ ਭਗਤ ਸਿੰਘ ਨੇ ਖਲੋ ਕੇ ਐਸੋਸੀਏਸ਼ਨ ਦੀ ਰੀਪੋਰਟ ਪੜਨੀ ਸ਼ੁਰੂ ਕੀਤੀ ".....ਸਾਥੀਓ! ਪਿੱਛਲੀ ਇਕਤ੍ਰਤਾ ਵਿਚ ਜੇ ਮੈਂਬਰ ਵਧਾਉਣ ਦੇ ਫੈਸਲੇ ਹੋਏ ਸਨ...ਵਰਕਰਾਂ ਤਨੋਂ - ਮੰਨੋਂ ਹੋਕੇ ਹਿੰਮਤ ਕੀਤੀ ( ਪਾਰਟੀ ਕੋਲ ਪੈਸਾ ਵੀ ਹੈ ਤੇ ਮੈਂਬਰਾਂ ਦੀ ਗਿਣਤੀ ਚਾਰ ਹਜ਼ਾਰ ਤੋਂ ਉੱਪਰ ਹੋ ਗਈ ਹੈ। ਹੋਰ ਥਾਂ ਨੌਜੁਆਨ ਸਾਡਾ ਸਾਥ ਦੇ ਰਹੇ ਨੇ...ਅਜ ਦਾ ਏਜੰਡਾ ਪਾਰਟੀ ਦਾ ਭਵਿਖਤ ਨਵਾਂ ਪ੍ਰੋਗਰਾਮ ਬਣਾਉਣ ਦਾ ਢੰਗ...।"

ਇਨ੍ਹਾਂ ਦੇ ਪਿਛੋਂ ਚੰਦਰ ਸ਼ੇਖਰ ਆਜ਼ਾਦ ਉਠਿਆ, ਉਸਨੇ ਆਖਣਾ ਸ਼ੁਰੂ ਕੀਤਾ,-"ਦੇਸ਼ ਦੇ ਰਾਜੇਸੀ ਹਾਲਾਤ ਬਹੁਤ ਬਦਲ ਗਏ ਨੇ। ਸਾਰਾ ਦੇਸ਼ ਬੇਦਾਰ ਹੋ ਚੁਕਾ ਹੈ ਇਸ ਵੇਲੇ ਸਾਨੂੰ ਕੁਝ ਕਰਨਾ ਚਾਹੀਦਾ ਹੈ।....ਕਾਂਗ੍ਰਾਸੀਆਂ ਦੀ ਪਾਲਸੀ ਦੇਸ਼ ਨੂੰ ਆਜ਼ਾਦੀ ਨਹੀਂ ਦਿਵਾ ਸਕਦੀ। ਇਹ ਨਿਤ ਸਮਝਾਉਤੇ ਕਰਦੇ ਨੇ। ...ਨੌਜਵਾਨਾਂ ਨੂੰ ਕੁਝ ਕਰਨਾ ਚਾਹੀਦਾ ਹੈ ਮੇਰੀ ਤਜਵੀਜ਼ ਹੈ ਕਿ ਹੁਣ ਇਸ ਐਸੋਸੀਏਸ਼ਨ ਨੂੰ ਜੀ ਤਰਤੀਬ ਵਿਚ ਲਾਇਆ ਜਾਵੇ।

...ਸਭ ਨੇ ਸਲਾਹ ਮੰਨ ਲਈ ਤੇ ਫੈਸਲਾ ਹੋਇਆ ਕਿ