ਪੰਨਾ:ਸਰਦਾਰ ਭਗਤ ਸਿੰਘ.pdf/59

ਇਹ ਸਫ਼ਾ ਪ੍ਰਮਾਣਿਤ ਹੈ

( ੫੯ )

੩.

ਸੂਰਮੇ ਜੋ ਪ੍ਰਣ ਕਰਦੇ ਨੇ ਉਸ ਤੋਂ ਕਦੀ ਫਿਰਦੇ ਨਹੀਂ। ਸਰਦਾਰ ਭਗਤ ਸਿੰਘ ਨੇ ਪੰਦਰਾਂ ਸਾਲ ਦੀ ਉਮਰ ਵਿਚ ਆਪਣੇ ਸਾਥੀਆਂ ਕੋਲ ਇਹ ਸੌਂਹ ਖਾਧੀ ਕਿ ਉਹ ਬੀ. ਏ. ਪਾਸ ਕਰਨ ਪਿਛੋਂ ਘਰ ਦੇ ਧੰਦਿਆਂ ਅਤੇ ਦੁਨਿਆਵੀ ਸੁਖਾਂ ਵਿਚ ਨਹੀਂ ਫਸੇਗਾ। ਉਹ ਵਤਨ ਦਾ ਸਿਪਾਹੀ ਹੈ। ਵਤਨ ਦੀ ਆਜ਼ਾਦੀ ਤੇ ਖੁਸ਼ਹਾਲੀ ਬਾਰੇ ਤਨੋਂ, ਮਨੋਂ ਤੇ ਧਨੋਂ - ਜਦੋ-ਜਹਿਦ ਕਰੇਗਾ।

ਇਮਤਿਹਾਨ ਹੋਏ। ਨਤੀਜਾ ਨਿਕਲਿਆ। ਭਗਤ ਸਿੰਘ ਨੇ ਚੰਗੇ ਨੰਬਰ ਲੈ ਕੇ ਬੀ. ਏ. ਪਾਸ ਕਰ ਲਿਆ। ਜਿਵੇਂ। ਉਸ ਨੂੰ ਡਰ ਸੀ ਕਿ ਘਰ ਵਾਲੇ ਗ੍ਰਹਿਸਤ ਮਾਰਗ ਧਾਰਨ ਕਰਨ ਵਾਸਤੇ ਮਜਬੂਰ ਕਰਨਗੇ, ਉਹ ਗਲ ਓਸੇ ਤਰਾਂ ਹੀ ਹੋਈ ਘਰ ਪੁਜਦੇ ਸਾਰ ਹੀ ਵਿਆਹ ਕਰਨ ਦੀਆਂ ਤਿਆਰੀਆਂ ਹੋ ਗਈਆਂ। ਆਪ ਵਿਆਹ ਕਰਾਉਣ ਦੇ ਵਿਰੁਧ ਸਨ ਕਿਉਂਕਿ ਵਤਨ ਵਾਸਤੇ ਕੁਝ ਕਰਨ ਦਾ ਪ੍ਰਣ ਕਰ ਚੁੱਕੇ ਸਨ| ਥੋੜਾ ਸਮਾਂ ਸੋਚਣ ਪਿਛੋਂ ਹੀ ਰਾਤ ਦੇ ਹਨੇਰੇ ਵਿਚ ਹੀ ਘਰੋਂ ਨਿਕਲੇ ਤੇ ਮੁੜ ਘਰ ਨਹੀਂ ਗਏ। ਭਗੌਤੀ ਚਰਨ ਦੇ ਦਸੇ ਅਨੁਸਾਰ ਸਿਧੇ ਕਾਹਨਪੁਰ ਪੁਜੇ। ਕਾਹਨਪੁਰ ਉੱਤਰਾ ਪ੍ਰਾਂਤ (ਯੂ.ਪੀ.) ਦੇ ਮਸ਼ਹੂਰ ਇਨਕਲਾਬੀ ਸ੍ਰੀ ਗਨੇਸ਼ ਜੀ