ਪੰਨਾ:ਸਰਦਾਰ ਭਗਤ ਸਿੰਘ.pdf/45

ਇਹ ਸਫ਼ਾ ਪ੍ਰਮਾਣਿਤ ਹੈ

(੪੩)

ਮਨਸੂਖੀ ਦੇ ਮਤੇ ਪਾਸ ਕੀਤੇ ਜਾਂਦੇ ਰਹੇ।

ਜਿਉਂ ਜਿਉਂ ਹਕੂਮਤ ਜ਼ੁਲਮ ਕਰਨ ਲੱਗੀ, ਤਿਉਂ ਤਿਉਂ ਹਿੰਦੂ-ਸਿਖ-ਮੁਸਲਮਾਨ ਮਿਲਾਪ ਮਜ਼ਬੂਤ ਹੋਣ ਲੱਗਾ।

੯ ਅਪ੍ਰੈਲ ਨੂੰ ਰਾਮਨੌਮੀ ਦਾ ਤਿਉਹਾਰ ਸੀ। ਸ਼ਹਿਰ ਵਿਚ ਜਲੂਸ ਕੱਢਿਆ ਗਿਆ। ਉਸ ਜਲੂਸ ਵਿਚ ਬਹੁਤ ਵੱਡੀ ਗਿਣਤੀ ਵਿਚ ਮੁਸਲਮਾਨ ਸ਼ਾਮਲ ਹੋਏ। ਡਾਕਟਰ ਕਿਚਲੂ ਤੇ ਡਾਕਟਰ ਸਤਿਪਾਲ ਜਲੂਸ ਵਿਚ ਤਾਂ ਸ਼ਾਮਲ ਨਾ ਹੋਏ, ਪਰ ਰਾਹ ਦੇ ਮਕਾਨਾਂ ਵਿਚ ਖਲੋ ਕੇ ਉਨ੍ਹਾਂ ਨੇ ਜਨਤਾ ਨੂੰ ਦਰਸ਼ਨ ਦਿਤੇ। ਪਿਆਰੇ ਆਗੂਆਂ ਨੂੰ ਦੇਖਕੇ ਲੋਕਾਂ ਨੇ ਨਾਹਰੇ ਲਾਏ। ਲੋਕਾਂ ਦੇ ਹੌਸਲੇ ਹੋਰ ਵਧੇ।

ਰਾਮਨੌਮੀ ਤੇ ਹਿੰਦੀਆਂ ਦਾ ਗੱਠ-ਜੋੜ ਦੇਖਕੇ ਗੋਰਾ ਗਵਰਨਰ ਆਪੇ ਤੋਂ ਬਾਹਰ ਹੋ ਗਿਆ, ਉਸਦੀ ਭੁੱਖ, ਤ੍ਰੇਹ ਤੇ ਨੀਂਦ ਜਾਂਦੀ ਰਹੀ। ਉਸ ਨੇ ਲੋਕ-ਰਾਏ ਤੇ ਲੋਕ-ਮਿਲਾਪ ਨੂੰ ਖੇਰੂੰ ਖੇਰੂੰ ਕਰਨ ਦੀ ਜੋ ਕਸਮ ਖਾ ਛੱਡੀ ਸੀ ਉਸਨੂੰ ਅਮਲੀ ਜਾਮਾ ਪਹਿਨਾਉਣ ਲੱਗਾ। ਡਿਪਟੀ ਕਮਿਸ਼ਨਰ ਰਾਹੀਂ ਡਾਕਟਰ ਸਤਿਆਪਾਲ ਤੇ ਕਿਚਲੂ ਨੂੰ ਅੰਮ੍ਰਿਤਸਰੋਂ ਬਾਹਰ ਕੱਢਣ ਦਾ ਹੁਕਮ ਜਾਰੀ ਕੀਤਾ। ਉਹ ਹੁਕਮ ਹੁਕਮ ਹੀ ਨਾ ਰਿਹਾ, ਸਗੋਂ ਪੋਲੀਸ ਕਰਮਚਾਰੀਆਂ ਨੇ ਝਟ ਪਟ ਉਸ ਉਤੇ ਅਮਲ ਕਰਨਾ ਸ਼ੁਰੂ ਕੀਤਾ। ਕਾਰ ਲਈ, ਉਸ ਵਿਚ ਡਾਕਟਰ ਕਿਚਲੂ ਤੇ ਸਤਿਆਪਾਲ ਨੂੰ ਬੈਠਾਇਆ ਤੇ ਸ਼ਹਿਰੋਂ ਬਾਹਰ ਕਿਸੇ ਅਣਦਸੇ ਥਾਂ ਨੂੰ ਲੈ ਗਏ।

ਦੋਹਾਂ ਆਗੂਆਂ ਦੀ ਜਲਾਵਤਨੀ ਦੀ ਖਬਰ ਜੰਗਲ ਦੀ ਅੱਗ ਤੇ ਬਿਜਲੀ ਦੀ ਰੂਹ ਵਾਂਗ ਸਾਰੇ ਸ਼ਹਿਰ ਵਿਚ ਫਿਰ