ਪੰਨਾ:ਸਰਦਾਰ ਭਗਤ ਸਿੰਘ.pdf/4

ਇਹ ਸਫ਼ਾ ਪ੍ਰਮਾਣਿਤ ਹੈ

(੨)

ਇਹ ਸਨ ਕਿ ਲੀਡਰੀ ਰਾਜਿਆਂ ਤੇ ਸ਼ਾਹਜ਼ਾਦਿਆਂ ਦੇ ਹੱਥ ਸੀ। ਉਹ ਕੁਝ ਆਪਣੀਆਂ ਖੁੱਸੀਆਂ ਰਿਆਸਤਾਂ ਹਾਸਲ ਕਰਨਾ ਚਾਹੁੰਦੇ ਸਨ। ਜਨਤਾ ਜਥੇ ਬੰਦ ਨਹੀਂ ਸੀ, ਜਨਤਾ ਤੇ ਰਾਜਿਆਂ ਦੇ ਲਾਭ ਅੱਡਰੇ ਅੱਡਰੇ ਸਨ। ਖੁਦਗ਼ਰਜ਼ੀ ਦਾ ਬੋਲ ਬਾਲਾ ਸੀ। ਭਾਵੇਂ ਉਹ ਬਗ਼ਾਵਤ ਫੇਹਲ ਹੋਈ। ਗੋਰਾ ਤਾਕਤ ਨੇ ਦਬਾ ਦਿੱਤਾ। ਪਰ ਬਹਾਦਰ ਹਿੰਦੀਆਂ ਨੇ ਆਪਣੇ ਵਤਨ-ਪਿਆਰ ਦਾ ਚੰਗਾ ਸਬੂਤ ਦਿੱਤਾ। ਮੇਰਠ, ਲਖਨਊ, ਕਾਹਨਪੁਰ ਤੇ ਦਿਲੀ ਵਿੱਚ ਗੋਰਿਆਂ ਨਾਲ ਚੰਗੀ ਟੱਕਰ ਲਈ ਤੋ ਸ਼ਹੀਦੀਆਂ ਪ੍ਰਾਪਤ ਕੀਤੀਆਂ।

ਸਿੱਖ ਰਾਜ ਦਾ ਅੰਤ ਹੋ ਗਿਆ ਪਿਆਰਾ ਪੰਜਾਬ ਆਪਣੀ ਸ੍ਵਤੰਤ੍ਰਤਾ ਖੋਹ ਬੈਠਾ। ਸਿੱਖ ਰਾਜ ਦੀਆਂ ਫੌਜਾਂ ਨੂੰ ਤੋੜ ਦਿੱਤਾ ਗਿਆ। ਫੌਜਾਂ ਟੁਟਣ ਤੇ ਫੋਜੀ ਸਿਪਾਹੀ ਤੇ ਅਫਸਰ ਘਰੀਂ ਆ ਬੈਠੇ। ਜੋ ਅਫਸਰ ਅਣਖੀਲੇ ਸਿਖੀ ਪਿਆਰ ਅਤੇ ਸਿਖ ਰਾਜ ਦੀ ਮਹਾਨਤਾ ਦੇ ਆਸ਼ਕ ਸਨ, ਉਨ੍ਹਾਂ ਨੇ ਸਿਖ ਰਾਜ ਦੇ ਜਾਣ ਤੇ ਸਿਖ ਫੌਜਾਂ ਦੀ ਤਾਕਤ ਦੇ ਖੇਰੂ ਖੇਰੂ ਹੋਣ ਨੂੰ ਬਹੁਤ ਅਨਭਵ ਕੀਤਾ, ਉਨ੍ਹਾਂ ਦੇ ਦਿਲ ਛਾਨਣੀ ਹੋ ਗਏ। ਪਰ ਉਹ ਬਿਨਾਂ ਹਮਦਰਦੀ ਜਾਂ ਦਿਲ ਵਿੱਚ ਪੀੜਾ ਨੱਪਣ ਦੇ ਹੋਰ ਕੁਝ ਕਰ ਨਹੀਂ ਸਕਦੇ ਸਨ। ਕਿਉਂਕਿ ਉਹ ਨਿਰਬਲ ਸਨ। ਕਿਸੇ ਰਾਜ ਨਾਲ ਸਬੰਧਤ ਨਹੀਂ ਸਨ ਉਨ੍ਹਾਂ ਦੀ ਆਤਮਾਂ ਬਦੇਸ਼ੀ ਰਾਜ ਦੇ ਵਿਰੁੱਧ ਤੜਪ ਰਹੀ ਸੀ।

ਉਪਰੋਕਤ ਅਣਖੀਲੇ, ਦੇਸ਼ ਦਰਦੀ, ਗੁਰ ਸਿੱਖ ਅਤੇ ਸ੍ਵਤੰਤ੍ਰਤਾ ਦੇ ਪ੍ਰੇਮੀਆਂ ਵਿਚੋਂ ਇੱਕ ਬਾਬਾ ਰਾਮ ਸਿੰਘ ਜੀ