ਪੰਨਾ:ਸਰਦਾਰ ਭਗਤ ਸਿੰਘ.pdf/37

ਇਹ ਸਫ਼ਾ ਪ੍ਰਮਾਣਿਤ ਹੈ

(੩੫)

ਚਲ ਕੇ ਆਂਢੀਆਂ ਗੁਵਾਂਢੀਆਂ ਨੂੰ ਖੁਸ਼ ਰਖਣਾ।....

ਨੈਸ਼ਨਲ ਕਾਲਜ ਵਿੱਚ ਦਾਖਲ ਹੋਣ ਤੋਂ ਪਹਿਲਾਂ ਅਸਾਂ ਵਿਚੋਂ ਵੀ ਬਹੁਤਿਆਂ ਦਾ ਜੀਵਨ ਦ੍ਰਿਸ਼ਟੀ-ਕੋਨ ਏਹੋ ਜਿਹਾ ਹੀ ਹੋਵੇ। ਪਰ ਨੈਸ਼ਨਲ ਕਾਲਜ ਵਿੱਚ ਦਾਖਲ ਹੋਕੇ ਅਸੀਂ ਸਿਪਾਹੀ ਬਣੇ ਹਾਂ। ਗੁਲਾਮ ਦੇਸ਼ ਨੂੰ ਆਜ਼ਾਦ ਕਰਾਉਣ ਦੀ ਜੱਦੋ-ਜਹਿਦ ਕਰਨ ਦੀ ਸੌਂਹ ਖਾਧੀ ਹੈ। ਅੰਗ੍ਰੇਜ਼ੀ ਸਾਮਰਾਜ ਦਾ ਹਿੰਦ ਵਿਚੋਂ ਖਾਤਮਾ ਕਰਕੇ, ਏਥੇ ਸਮਾਜ-ਵਾਦੀ ਰਾਜ ਪ੍ਰਬੰਧ ਕਾਇਮ ਕਰਨਾ ਹੈ।..... ਇਸ ਵਾਸਤੇ ਅਸੀਂ ਸੈਨਿਕ ਹਾਂ। ਜ਼ਿੰਦਗੀਆਂ ਨੂੰ ਖਤਰੇ ਵਿਚ ਪਾਉਣਾ ਹੈ। ਇਕ ਸੰਨਿਆਸੀ ਦੀ ਤਰ੍ਹਾਂ ਸੰਸਾਰਕ ਖੁਸ਼ੀਆਂ ਤੇ ਪਦਾਰਥਾਂ ਨੂੰ ਤਿਆਗਣਾ ਹੈ।....... ਰਾਤ ਤੇ ਦਿਨ ਵਿੱਚ ਕੋਈ ਫਰਕ ਨਾ ਸਮਝਕੇ ਹਰੇ ਖੇਤਾਂ, ਆਬਾਦੀਆਂ, ਜੰਗਲਾਂ ਤੇ ਮਾਰੂ-ਥਲਾਂ ਵਿੱਚ ਅਜ਼ਾਦੀ ਦੇ ਦੀਵਾਨੇ ਹੋਕੇ ਉਸੇ ਤਰ੍ਹਾਂ ਨਸੇ ਫਿਰਨਾ ਹੈ ਜਿਵੇਂ ਕਦੀ ਸੱਸੀ, ਪੁੰਨੂੰ ਦੇ ਵਿਛੋੜੇ ਵਿੱਚ 'ਪੁੰਨੂੰ ਪੁੰਨੂੰ' ਪੁਕਾਰਦੀ ਹੋਈ ਮਾਰੂ-ਥੱਲਾਂ ਦਾ ਭਿਆਨਕ ਪੰਧ ਨੰਗੀ ਪੈਰੀਂ ਹੀ ਮੁਕਾਣ ਵਾਸਤੇ ਘਰੋਂ ਨੱਠ ਉਠੀ ਸੀ। ਅਗੇ ਅਗੇ ਗਈ। ਪਿਛੇਨਾ ਮੁੜਕੇ ਦੇਖਿਆ। ਥਲ ਤੇ ਲਮੇਰੇ ਪੰਧ ਦੀ ਥਕਾਵਟ ਅਤੇ ਸੂਰਜ ਦੀ ਗਰਮੀ ਨੇ ਜਦੋਂ ਉਸ ਨੂੰ ਨਿਰਬਲ ਕਰਕੇ ਉਸ ਦਾ ਦਮ ਘੁਟਿਆਂ ਤਾਂ ਉਹ ਮੂੰਹ ਦੇ ਭਾਰ ਡਿੱਗ ਪਈ, ਡਿਗਦੀ ਦੇ ਹੱਥ ਅੱਗੇ ਨੂੰ ਗਏ।....... ਏਸੇ ਤਰ੍ਹਾਂ ਮਿਤ੍ਰੋ! ਆਜ਼ਾਦੀ ਦੀ ਲੜਾਈ ਵਿੱਚ ਕੁਦ ਕੇ ਚੌੜੀ ਹਿੱਕ ਵਿੱਚ ਗੋਲੀ ਖਾਣੀ ਪਵੇਗੀ,....... ਮੈਦਾਨੇ ਜੰਗ ਵਿੱਚ ਦਸ਼ਮਨ ਨਾਲ ਲੜਦਿਆਂ ਹੋਇਆਂ ਜਦੋਂ ਡਿਗਣਾ ਪਵੇ ਤਾਂ ਦੁਸ਼ਮਨ ਦੇ ਪਾਸੇ ਹੀ