ਪੰਨਾ:ਸਰਦਾਰ ਭਗਤ ਸਿੰਘ.pdf/30

ਇਹ ਸਫ਼ਾ ਪ੍ਰਮਾਣਿਤ ਹੈ

(੨੮)

ਮਾਲੀ ਤੇ ਸਮਾਜਿਕ ਹਾਲਤ ਚੰਗੇਰੀ ਹੋਣ ਦੇ ਨਾਲ ਰਾਜਸੀ ਸੂਝ ਬੂਝ ਵੀ ਚੰਗੇਰੀ ਸੀ। ਉਨ੍ਹਾਂ ਨੇ ਇਕੱਠੇ ਹੋਕੇ ਹਿੰਦੁਸਤਾਨ ਦੀ ਸ੍ਵਤੰਤਤਾ ਦਾ ਘੋਲ ਲੜਨ ਦੀ ਸਲਾਹ ਕੀਤੀ। ਮੁਢਲੇ ਯਤਨ ਕਰਨ ਵਾਲਿਆਂ ਵਿੱਚ ਸ੍ਰ: ਪ੍ਰੀਤਮ ਸਿੰਘ ਸਿੱਖ ਮਿਸ਼ਨਰੀ ਬੰਕੋਕ ਸੀ। ਇਹ ਨੌਜੁਆਨ ਸਿਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦਾ ਵਿਦਿਆਰਥੀ ਸੀ। ਇਸ ਨੇ ਨਸ ਭਜ ਕੇ ਹਿੰਦੁਸਤਾਨੀਆਂ ਨੂੰ ਇਕੱਠਿਆਂ ਕੀਤਾ ਤੇ "ਇੰਡੀਪੈਂਡੈਂਸ ਲੀਗ ਆਫ ਇੰਡੀਆ" ਨਾਂ ਦੀ ਕੇਂਦਰੀ ਜਥੇਬੰਦੀ ਕਾਇਮ ਕੀਤੀ।

ਹਾਂਗ ਕਾਂਗ, ਸਿੰਘਪੁਰ, ਮਲਾਯਾ, ਬ੍ਰਹਮਾਂ ਤੇ ਥਾਈਲੈਂਡ ਵਿਚੋਂ ਨਸਦਾ ਹੋਇਆ ਅੰਗਰੇਜ਼ ਮਤ੍ਰੇਈ ਦੇ ਪੁਤਰਾਂ ਵਾਂਗ ਹਿੰਦੁਸਤਾਨੀ ਸਿਪਾਹੀਆਂ ਨੂੰ ਪਿੱਛੇ ਛੱਡ ਆਇਆ ਸੀ ਤੇ ਗੋਰਿਆਂ ਨੂੰ ਕੱਢਕੇ ਹਿੰਦੁਸਤਾਨ ਲੈ ਆਇਆ ਸੀ, ਜੇਹੜੀਆਂ ਹਿੰਦੁਸਤਾਨੀ ਫੌਜਾਂ ਉਪਰਲੇ ਦੇਸਾਂ ਵਿਚ ਰਹਿ ਗਈਆਂ ਉਨ੍ਹਾਂ ਵਿੱਚ ਕੈਪਟਨ ਮੋਹਨ ਸਿੰਘ ਸੀ, ਸ: ਪ੍ਰੀਤਮ ਸਿੰਘ ਦੇ ਕਹਿਣ ਉਤੇ ਸ: ਮੋਹਨ ਸਿੰਘ ਜੀ ਨੇ ਜਾਪਾਨ ਨਾਲ ਸਮਝੌਤਾ ਕਰਕੇ ਅੰਗਰੇਜ਼ ਸਾਮਰਾਜ ਨੂੰ ਹਿੰਦ ਵਿਚੋਂ ਖਤਮ ਕਰਨ ਦਾ ਉਪਰਾਲਾ ਕੀਤਾ। 'ਆਜ਼ਾਦ ਹਿੰਦ ਫੌਜ' ਨਾਂ ਦੀ ਜਥੇਬੰਦੀ ਕਾਇਮ ਕੀਤੀ। ਜਪਾਨੋਂ ਸਿੰਘਾ ਪੁਰ ਪੁਜ ਕੇ ਇਸੇ ਜਥੇਬੰਦੀ ਦਾ ਚਾਰਜ ਨੇਤਾ ਜੀ ਸੁਬਾਸ਼ ਚੰਦਰ ਬੋਸ ਨੇ ਜੂਨ ੧੯੪੩ ਵਿੱਚ ਲਿਆ। ਆਰਜ਼ੀ ਆਜ਼ਾਦ ਹਿੰਦ ਸਰਕਾਰ ਕਾਇਮ ਕੀਤੀ ਗਈ। ਉਸ ਸਰਕਾਰ ਦੀ ਛਤਰ-ਛਾਇਆ ਹੇਠਾਂ ਆਜ਼ਾਦ ਹਿੰਦ ਫੌਜਾਂ ਨੇ ਹਿੰਦ ਦੀ ਸਰਹੱਦ ਮਨੀਪੁਰ (ਰਿਆਸਤ) ਵਿੱਚ