ਪੰਨਾ:ਸਰਦਾਰ ਭਗਤ ਸਿੰਘ.pdf/25

ਇਹ ਸਫ਼ਾ ਪ੍ਰਮਾਣਿਤ ਹੈ

(੨੩)

ਦੀ ਪਾਲਸੀ ਅਖਤਿਆਰ ਕਰ ਲਈ ਤਾਂ ਕਿ ਜੰਗ ਵਿਚ ਰੁਕਾਵਟ ਪਾਈ ਜਾਵੇ। ਸਰਕਾਰ ਨੇ ਕਮਿਊਨਿਸਟਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਗ੍ਰਿਫਤਾਰੀਆਂ ਵਿਚ ਪੰਜਾਬੀਆਂ ਦੀ ਗਿਣਤੀ ਚੋਖੀ ਸੀ। ਉਹ ਲੋਕ ਵੀ ਫੜੇ ਗਏ ਜੋ ਅੱਗੇ-ਵਧੂ ਜਾਂ ਖੱਬੇ ਧੜਿਆਂ ਨਾਲ ਸਬੰਧ ਰਖਦੇ ਹਨ। ਖੱਬੇ-ਧੜਿਆਂ ਦਾ ਵਿਚਾਰ ਸੀ ਕਿ ਹਥਿਆਰਬੰਦ ਬਗਾਵਤ ਕੀਤੀ ਜਾਵੇ। ਕਿਉਂਕਿ ਅੰਗ੍ਰੇਜ਼ ਯੂਰਪ ਵਿਚ ਜਰਮਨ ਨਾਲ ਲੜ ਰਿਹਾ ਸੀ। ਉਸ ਨੂੰ ਆਪਣੇ ਘਰ ਦੀ ਰਾਖੀ ਵਾਸਤੇ ਫੌਜਾਂ ਦੀ ਲੋੜ ਹੈ, ਉਹ ਬਾਹਰ ਫੌਜਾਂ ਨਹੀਂ ਭੇਜ ਸਕੇਗਾ। ਕਮਿਊਨਿਸਟ ਵਰਕਰਾਂ ਨੇ ਹਿੰਦ ਦੀਆਂ ਫੌਜਾਂ ਵਿਚ ਵੀ ਅੰਗ੍ਰੇਜ਼ੀ ਸਾਮਰਾਜ ਦੇ ਵਿਰੁਧ ਪ੍ਰਚਾਰ ਕਰਨਾ ਸ਼ੁਰੂ ਕਰ ਦਿਤਾ। ਬਹੁਤ ਸਾਰੇ ਕਮਿਊਨਿਸਟ ਵਰਕਰ ਖੁਦ ਵੀ ਫੌਜਾਂ ਵਿਚ ਭਰਤੀ ਹੋ ਗਏ। ਜਿਸ ਦਾ ਇਹ ਅਸਰ ਹੋਇਆ ਕਿ ਇਕ ਦੋ ਪਲਟਨਾ ਨੇ ਸਮੁੰਦਰੋਂ ਪਾਰ ਪ੍ਰਦੇਸਾਂ ਵਿਚ ਲੜਨ ਵਾਸਤੇ ਜਾਣ ਤੋਂ ਨਾਂਹ ਕਰ ਦਿਤੀ। ਉਨ੍ਹਾਂ ਫੌਜੀਆਂ ਨੂੰ ਕਰੜੀਆਂ ਸਜ਼ਾਵਾਂ ਦਿੱਤੀਆਂ ਗਈਆਂ। ਜੰਗ ਦੇ ਪਹਿਲੇ ਤੇ ਦੂਸਰੇ ਸਾਲ ਵਿਚ ਜਰਮਨ ਤੇ ਉਸ ਦੇ ਸਾਥੀਆਂ ਨੇ ਕਈ ਦੇਸ਼ ਫਤਹ ਕਰ ਲਏ। ਅੰਗ੍ਰੇਜ਼ਾਂ ਨੂੰ ਹਾਰ ਤੇ ਹਾਰ ਆਉਣ ਲਗ ਪਈ। ਅੰਗ੍ਰੇਜ਼ ਘਬਰਾ ਗਿਆ। ਉਹ ਕਾਂਗ੍ਰਸ ਨਾਲ ਕਈ ਤਰ੍ਹਾਂ ਦੇ ਸਮਝੌਤੇ ਕਰਨ ਲੱਗਾ, ਪਰ ਕੋਈ ਸਮਝੌਤਾ ਸਿਰੇ ਨਾ ਚੜ੍ਹ ਸਕਿਆ। ਮਹਾਤਮਾ ਗਾਂਧੀ ਨੇ ਵੀ ਸਿਵਲ-ਨਾਫੁਰਮਾਨੀ ਸ਼ਰੂ ਕਰ ਦਿਤੀ। ਗ੍ਰਿਫਤਾਰੀਆਂ ਹੋਈਆਂ ਕ੍ਰਿਪਸ ਮਿਸ਼ਨ ਦੇ ਆਉਣ ਉਤੇ ਗੱਲ ਬਾਤ ਹੋਈ, ਪਰ ਫਿਰਕੂ