ਪੰਨਾ:ਸਰਦਾਰ ਭਗਤ ਸਿੰਘ.pdf/24

ਇਹ ਸਫ਼ਾ ਪ੍ਰਮਾਣਿਤ ਹੈ

(੨੨)

ਦਿੱਤਾ। ਮੁਸਲਮਾਨ ਤੇ ਹਿੰਦੂ ਇਕ ਦੁਸਰੇ ਕੋਲੋਂ ਬਹੁਤ ਦੂਰ ਚਲੇ ਗਏ। ਮੁਸਲਮਾਨ ਮੁਸਲਮ ਲੀਗ ਦੇ ਪਿੱਛੇ ਲੱਗ ਗਏ ਤੇ ਹਿੰਦੂ ਕਾਂਗਰਸ ਦੇ। ਸਿੰਧ ਤੇ ਫਰੰਟੀਅਰ ਵਿਚ ਮੁਸਲਮ ਰਾਜ ਕਾਇਮ ਹੋ ਗਏ। ਪੰਜਾਬ ਵਿਚ ਹਿੰਦੂ ਮੁਸਲਮਾਨ ਸਾਂਝਾ (ਮੁਸਲਮਾਨਾਂ ਦੀ ਬਹੁ ਗਿਣਤੀ ਸੀ) ਬਾਕੀ ਸੂਬਿਆਂ ਵਿਚ ਹਿੰਦੁ (ਕਾਂਗਰਸ) ਰਾਜ ਕਾਇਮ ਹੋ ਗਿਆ। ਕੌਂਸਲਾਂ ਦਾ ਨਾਂ ਅਸੈਂਬਲੀਆਂ ਰਖਿਆ ਗਿਆ। ਮੈਂਬਰਾਂ ਦੀਆਂ ਚੋਣਾਂ ਹੋਈਆਂ। ਵਜ਼ੀਰ ਹਿੰਦੁਸਤਾਨੀ ਬਣੇ, ਪਰ ਉਹਨਾਂ ਵਜ਼ੀਰਾਂ ਦੇ ਹੱਥ ਤਾਕਤ ਕੁਝ ਨਹੀਂ ਸੀ। ਉਹ ਅੰਗ੍ਰੇਜ਼ ਗਵਰਨਰ ਦੇ ਨੌਕਰ ਸਨ। ਜਨਤਾ ਹੋਰ ਦੁਖੀ ਹੋਈ। ਇਹ ਲਾਭ ਹੋਇਆ ਕਿ ੧੯੧੪-੧੫ ਮਾਰਸ਼ਲ ਲਾਅ, ਬਬਰ ਅਕਾਲੀ ਤੇ ਹੋਰ ਇਨਕਲਾਬੀ ਸਜਣ ਜੋ ਜੇਹਲਾਂ ਵਿਚ ਸਨ ਉਨ੍ਹਾਂ ਨੂੰ ਰਿਹਾ ਕੀਤਾ ਗਿਆ। ਕਾਲੇ ਪਾਣੀ ਦੀ ਜੇਹਲ ਤੋੜ ਦਿਤੀ ਗਈ ਕੈਦੀ ਹਿੰਦੁਸਤਾਨ ਦੀਆਂ ਜੇਹਲਾਂ ਵਿਚ ਤਬਦੀਲ ਕੀਤੇ ਗਏ..........।

ਪਹਿਲੀ ਸਤੰਬਰ ੧੯੩੯ ਨੂੰ ਜਰਮਨ ਨੇ ਦੂਸਰੀ ਸੰਸਾਰ ਜੰਗ ਦਾ ਆਦ ਕੀਤਾ। ੩ ਸਤੰਬਰ ਨੂੰ ਬ੍ਰਤਾਨੀਆਂ ਤੇ ਫਰਾਂਸ ਵੀ ਲੜਾਈ ਵਿਚ ਸ਼ਾਮਲ ਹੋ ਗਏ। ਬ੍ਰਤਾਨੀਆਂ ਦੀ ਵਜ਼ਾਰਤ ਦੇ ਇਸ਼ਾਰੇ ਉਤੇ ਹਿੰਦੁਸਤਾਨ ਦੇ ਵਾਇਸਰਾਏ ਨੇ ਬਿਨਾਂ ਹਿੰਦੁਸਤਾਨ ਦੀ ਜਨਤਾ ਦੀ ਰਾਏ ਲਏ ਬਿਨਾਂ ਹੀ ਜਰਮਨ ਤੇ ਇਟਲੀ ਦੇ ਵਿਰੁਧ ਜੰਗ ਦਾ ਐਲਾਨ ਕਰ ਦਿੱਤਾ। ਕਾਂਗਰਸੀ ਨਰਾਜ਼ ਹੋ ਗਏ। ਉਹਨਾਂ ਨੇ ਵਜ਼ਾਰਤਾਂ ਛੱਡ ਦਿਤੀਆਂ। ਕਮਿਊਨਿਸਟਾਂ ਨੇ ਦੇਸ਼ ਦੇ ਵਿਚ ਤੋੜ ਫੋੜ