ਪੰਨਾ:ਸਰਦਾਰ ਭਗਤ ਸਿੰਘ.pdf/207

ਇਹ ਸਫ਼ਾ ਪ੍ਰਮਾਣਿਤ ਹੈ

(੨੦੭)

ਸ਼ਹੀਦ ਐਸੇ ਨੇ ਜਿਨ੍ਹਾਂ ਦੀ ਚਿਖਾ ਉਪਰ ਪਿਛਲੇ ਵੀਹਾਂ ਸਾਲਾਂ ਵਿਚ ਕੋਈ ਮੇਲਾ ਨਹੀਂ ਲਗਾ ਤੇ ਅਗੇ ਨੂੰ ਲਗਣ ਦੀ ਕੋਈ ਆਸ ਨਹੀਂ। ਕਿਉਂਕਿ ਉਹ ਅਸਥਾਨ ਪਾਕਸਤਾਨ ਵਿਚ ਹੈ ਪਾਕਸਤਾਨ ਦੇ ਮੁਸਲਮਾਨਾਂ ਨੇ ਫਿਰਕਾ ਪ੍ਰਸਤੀ ਦੀ ਕਾਲੀ ਪਟੀ ਅਖਾਂ ਉਤੇ ਬੰਨੀ ਹੋਈ ਹੈ। ਉਨ੍ਹਾਂ ਨੂੰ ਇਨ੍ਹਾਂ ਸ਼ਹੀਦਾਂ ਦੀ ਯਾਦਗਾਰ ਵਾਲਾ ਇਹ ਪੂਜਨੀਕ ਅਸਥਾਨ ਨਜ਼ਰ ਹੀ ਨਹੀਂ ਆਉਂਦਾ। ਉਨ੍ਹਾਂ ਦੀ ਕੋਈ ਯਾਦਗਾਰ ਕਾਇਮ ਨਹੀਂ ਕੀਤੀ।

***


ਕਾਂਗ੍ਰਸ ਦੇ ਸਾਲਾਨਾ ਕਰਾਂਚੀ ਇਕਠ ਵਿਚ ਮਗਰਮਛ ਵਾਂਗ ਦਿਖਾਵੇ ਦੇ ਅਥਰੂ ਕੇਰਦਿਆਂ ਹੋਇਆਂ ਕਾਂਗ੍ਰਸੀ ਮੁਖੀਆਂ ਨੇ ਹਮਦਰਦੀ ਤੇ ਅਫਸੋਸ ਦਾ ਸੋਗੀ ਮਤਾ ਪਾਸ ਕੀਤਾ।
ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਕਾਹਨਪੁਰ ਜਲੂਸ ਨਿਕਲਿਆ, ਹੜਤਾਲ ਹੋਈ। ਅੰਗਰੇਜ਼ ਪਰਸਤ ਮੁਸਲਮਾਨਾਂ ਨੇ ਨਾ ਹੜਤਾਲ ਕੀਤੀ ਨਾ ਜਲੂਸ ਵਿਚ ਹਿੱਸਾ ਲਿਆ। ਸਰਕਾਰ ਦੇ ਦਲਾਲਾਂ ਨੇ ਸ਼ਹਿਰ ਵਿਚ ਫਿਰਕੂ ਫਸਾਦ ਕਰਵਾ ਦਿਤਾ। ਦੁਕਾਨਾਂ ਨੂੰ ਅੱਗਾਂ ਲਾਈਆਂ ਗਈਆਂ। ਸੋਟਿਆਂ, ਤਲਵਾਰਾਂ ਤੇ ਪੱਥਰਾਂ ਨਾਲ ਡੱਟ ਕੇ ਲੜਾਈਆਂ ਕੀਤੀਆਂ ਗਈਆਂ। ਚੀਕਾਂ, ਲਹੂ, ਅੱਗ ਦੇ ਭਾਂਬੜਾਂ ਤੇ ਮੌਤਾਂ ਨਾਲ ਸ਼ਹਿਰ ਨਰਕ ਦਾ ਛੋਟਾ ਭਰਾ ਬਣ ਗਿਆ। ਪੰਜ ਸੌ ਟੱਬਰ ਸ਼ਹਿਰ ਛਡ ਕੇ ਨਸ ਗਏ। ੧੬੬ ਮੌਤਾਂ ਹੋਈਆਂ, ੪੮੦ ਦੇ ਨੇੜੇ ਜ਼ਖਮੀ ਹੋਏ। ਜੋ ਵਡੀ ਘਟਣਾ ਹੋਈ ਉਹ ਇਹ ਕਿ