ਪੰਨਾ:ਸਰਦਾਰ ਭਗਤ ਸਿੰਘ.pdf/203

ਇਹ ਸਫ਼ਾ ਪ੍ਰਮਾਣਿਤ ਹੈ

(੨੦੩)

ਦੇ ਅੰਗਾਂ ਨੂੰ ਇਕ ਜਾਨ ਕੀਤਾ ਗਿਆ। ਇਹ ਪਛਾਨਣਾ ਔਖਾ ਸੀ ਕਿ ਭਗਤ ਸਿੰਘ ਦੀ ਦੇਹ ਦਾ ਕਿਹੜਾ ਹਿੱਸਾ ਹੈ। ਤੇ ਰਾਜ ਗੁਰੁ ਦੀ ਦੇਹ ਦਾ ਕਿਹੜਾ। ਇਕ ਮਨੋਰਥ ਵਾਸਤੇ, ਇਕ ਚਿਖਾ ਤੇ ਇਕ ਜਾਨ ਹੋਕੇ ਇਕ ਅੱਗ ਵਿਚ ਸੜੇ, ਪਿਆਰ ਪਏ ਤੇ ਸੋਹਣੇ ਨਿਭੇ। ਉਹ ਸ਼ਹੀਦ ਅਮਰ ਹੋ ਗਏ। ਇਤਿਹਾਸ ਉਹਨਾਂ ਨੂੰ ਕਦੀ ਨਹੀਂ ਭੁਲੇਗਾ।
ਚਿਖਾ ਨੂੰ ਅੱਗ ਲਾਈ ਗਈ। ਖੁਲ੍ਹੀ ਹਵਾ ਵਿਚ ਸੁਕੀਆਂ ਲਕੜਾਂ ਇਕ ਦਮ ਬਲਣ ਲਗ ਪਈਆਂ। ਉਨ੍ਹਾਂ ਦਾ ਬਲਦਾ ਭਾਂਬੜ ਬਹੁਤ ਦੂਰ ਤਕ ਰੋਸ਼ਨੀ ਕਰਨ ਲੱਗਾ। ਅੱਗ ਦਾ ਚਾਨਣ ਦੇਖ ਦੇਖ ਕੇ ਕਈ ਜੀਵ-ਜੰਤੂ ਘਬਰਾ ਕੇ,ਉਠ ਨੱਠੇ।
'.... ਅਬ ਠੀਕ ਹੈ! ਅਬ ਸਾਰੇ ਖਤਰੇ ਦੂਰ ਹੋ ਗਏ।' ਇਕ ਗੋਰੇ ਅਫਸਰ ਨੇ ਚਿਖਾ ਨੂੰ ਪੂਰੇ ਜੋਬਨ ਵਿਚ ਬਲਦਿਆਂ ਦੇਖਕੇ ਆਖਿਆ।
'ਅੱਛਾ! ਹਮ ਲੋਕ ਜਾਤੇ ਹੈਂ, ਜਬ ਜਲ ਜਾਏਂ ਤੋਂ ਪਾਣੀ ਡਾਲ ਦੇਣਾ। ਆਗ ਠੰਡੀ ਹੋਣ ਤੇ ਸਭ ਕੁਛ ਦਰਿਆ ਮੇਂ ਫੈਂਕ ਦੇਣਾ। ਯਹਾਂ ਕੁਝ ਨਾ ਰਹੇ। ਹੋਸ਼ ਸੇ ਕਾਮ ਹੋ।' ਪਹਿਲੇ ਅਫਸਰ ਨੇ ਪੁਲਸ ਇੰਸਪੈਕਟਰ ਨੂੰ ਆਖਿਆ,'ਗਾਰਦ ਕੇ ਆਧੇ ਆਦਮੀ ਆਪਣੇ ਕੋਲ ਰੱਖ ਲੌ ਆਧੇ ਹਮ ਲੇ ਜਾਤੇ ਹੈਂ।'
'ਬਹੁਤ ਹਛਾ ਜਨਾਬ!' ਇੰਸਪੈਕਟਰ ਨੇ ਸਲੂਟ ਮਾਰ ਕੇ ਆਗਿਆ ਪਾਲਣ ਕਰਨ ਦਾ ਬਚਨ ਦਿੱਤਾ।
ਸਤ ਕੁ ਸਿਪਾਹੀ ਇਕ ਥਾਨੇਦਾਰ ਤੇ ਇਕ ਇੰਨਸ-