ਪੰਨਾ:ਸਰਦਾਰ ਭਗਤ ਸਿੰਘ.pdf/202

ਇਹ ਸਫ਼ਾ ਪ੍ਰਮਾਣਿਤ ਹੈ

(੨੦੨)

ਚੇਲੇ ਅਮਰ ਸ਼ਹੀਦਾਂ ਦਾ ਨਿਰਾਦਰ ਕਰਨ ਵਿਚ ਮਾਣ ਵਡਿਆਈ ਸਮਝਦੇ ਸਨ। ਹਿੰਦੂ ਤੇ ਸਿਖ ਧਰਮ ਦੀ ਕਿਸੇ ਮਰਯਾਦਾ ਦੀ ਕੋਈ ਪ੍ਰਵਾਹ ਨਾ ਕੀਤੀ ਗਈ। ਸ਼ਹੀਦਾਂ ਦੀਆਂ ਦੇਹਾਂ ਦੇ ਇਸ਼ਨਾਨ ਨਹੀਂ ਕਰਵਾਏ, ਖੱਫਣ ਨਹੀਂ ਦਿੱਤਾ, ਨਾਰੀਅਲ ਤੇ ਘਿਓ ਦਾ ਤਾਂ ਕਿਸੇ ਨੂੰ ਚੇਤਾ ਹੀ ਨਹੀਂ ਸੀ। ਜੇਹਲ ਦੇ ਲੀੜੇ ਜੇਹਲ ਵਾਲਿਆਂ ਨੇ ਲਾਹ ਲਏ ਸਨ। ਦੇਹਾਂ ਅਲਫ ਨੰਗੀਆਂ ਸਨ। ਉਨ੍ਹਾਂ ਨੰਗੀਆਂ ਦੇਹਾਂ ਨੂੰ ਸਾਬਤ ਸੂਰਤ ਵੀ ਚਿਖਾ ਵਿਚ ਰਖਣਾ ਚੰਗਾ ਨਾ ਸਮਝਿਆ,ਕਸਾਈਆਂ ਵਾਲੀਆਂ ਤੇਜ਼ ਤੇ ਵਡੀਆਂ ਛੁਰੀਆਂ ਸਿਪਾਹੀਆਂ ਕੋਲ ਸਨ। ਟੋਕਿਆਂ ਵਰਗੀਆਂ ਇਕੇ ਟੱਪ ਨਾਲ ਬਾਂਹ ਤੇ ਲੱਤ ਦੇ ਟੁਕੜੇ ਕਰ ਸਕਦੇ ਸਨ। ਗੋਰੇ ਅਫਸਰਾਂ ਨੇ ਪਹਿਲਾਂ ਲੋਥਾਂ ਨੂੰ ਬੂਟਾਂ ਦੇ ਠੁਡੇ ਮਾਰੇ ਟਾਰਚਾਂ ਦੀਆਂ ਟੋਸ਼ਨੀਆਂ ਵਿਚ ਬੂਟਾਂ ਦੇ ਪੱਬਾਂ ਨਾਲ ਇਸ਼ਾਰੇ ਕਰ ਕਰਕੇ ਸਿਪਾਹੀਆਂ ਨੂੰ ਦਸਦੇ ਰਹੇ,'ਇਧਰ ਸੇ ਕਾਟੋ! ਬਹੁਤ ਛੋਟਾ ਕਾਟੋ! ਇਸ ਸੇ ਭੀ ਛੋਟਾ! ਇਨ ਲੋਗੋਂ ਨੇ ਹਮੇਂ ਬਹੁਤ ਤੰਗ ਤੇ ਹੈਰਾਨ ਕੀਆ! ਛੋਟਾ ਛੋਟਾ ਕਟ ਕਰ ਅੱਗ ਮੇਂ ਫੈਂਕੋ। ਜਲਦੀ ਜਲ ਜਾਏਗਾ, ਯੇਹ ਬਾਗ਼ੀ.....ਬਾਦਸ਼ਾਹ ਦੇ ਦੁਸ਼ਮਨ....ਇਨ ਕੋ ਮਾਲੂਮ ਨਹੀਂ, ਬਰਤਾਨੀਆਂ ਕਿੰਨਾ ਬਲਵਾਨ ਹੈ।'
ਅੰਗ ਅੰਗ ਕੱਟਿਆ ਗਿਆ। ਬਕਰੇ ਦੇ ਮਾਸ ਵਾਂਗ ਨਿੱਕਾ ਨਿੱਕਾ ਕੀਤਾ ਗਿਆ, ਜਿਵੇਂ ਰਿੰਨਣਾ ਹੁੰਦਾ ਏ। ਉਹ ਟੁਕੜੇ ਲਕੜਾਂ ਦੇ ਵਿਚਾਲੇ ਰਖਕੇ ਅੱਗ ਲਾ ਦਿਤੀ। ਸ਼ਾਇਦ ਪਾਪੀਆਂ ਨੂੰ ਇਹ ਵੀ ਡਰ ਸੀ ਕਿ ਕਿਤੇ ਜਨਤਾ ਨੂੰ ਹੱਲਾ ਬੋਲਕੇ ਚਿਖਾ ਵਿਚੋਂ ਲੋਥਾਂ ਹੀ ਨਾ ਕਢ ਲਵੇ। ਤਿੰਨਾਂ ਮਿਤ੍ਰਾਂ