ਪੰਨਾ:ਸਰਦਾਰ ਭਗਤ ਸਿੰਘ.pdf/201

ਇਹ ਸਫ਼ਾ ਪ੍ਰਮਾਣਿਤ ਹੈ

(੨੦੧)

'ਚੁਕੋ ਤੇ ਚਲੋ!' ਓਸੇ ਅਫਸਰ ਦੀ ਹੀ ਦੂਸਰੀ ਆਗਿਆ ਸੀ।
'ਓਸੇ ਵੇਲੇ ਆਗਿਆ ਦਾ ਪਾਲਣ ਹੋ ਗਿਆ। ਕੁਝ ਬੰਦੂਕਾਂ ਵਾਲੇ ਸਿਪਾਹੀ ਅੱਗੇ ਅੱਗੇ ਤੁਰੇ ਓਨ੍ਹਾਂ ਪਿਛੇ ਦੋ ਦੋ ਆਦਮੀ ਮੰਜੀਆਂ ਚੁਕ ਕੇ ਤੁਰ ਪਏ। ਮੰਜੀਆਂ ਦੇ ਪਿਛੇ ਅਫਸਰ ਤੇ ਅਵਸਰਾਂ ਪਿਛੇ ਗਾਰਦ ਸੀ। ਟਾਰਚੀਆਂ ਦੀ ਰੋਸ਼ਨੀ ਆਸਰੇ ਉਹ ਅੱਗੇ ਤੁਰੇ ਗਏ ਤੇ ਉਸ ਟਿਕਾਣੇ ਪੁਜੇ ਜਿਥੇ ਲਕੜਾਂ ਸੁਟੀਆਂ ਸਨ।
'ਲੋਥਾਂ ਨੂੰ ਭੋਂ ਉਤੇ ਸੁਟੋ। ਇਨ੍ਹਾਂ ਦੇ ਨਿਕੇ ਨਿਕੇ ਹਿਸੇ ਬਣਾਓ ਤਾਂ ਕਿ ਛੇਤੀ ਸੜ ਜਾਣ। ਅੱਧੇ ਚਿੱਖਾ ਚਿਣੋ, ਰਖੋ ਤਰਤੀਬ ਵਾਰ ਲੱਕੜਾਂ ਟੋਟੇ ਵਿਚ ਸੁਟਣੇ ਹਨ।' ਪੁਲਸ ਸੁਪ੍ਰੰਟੈਂਡੰਟ ਗੋਰੇ ਦਾ ਹੁਕਮ ਸੀ।
ਜਿਸ ਤਰ੍ਹਾਂ ਗੋਰੇ ਦੀ ਮਰਜੀ ਸੀ ਓਸੇ ਤਰ੍ਹਾਂ ਗੋਰੇ ਤੇ ਹਿੰਦੁਸਤਾਨੀ ਸਿਪਾਹੀ ਕਰਨ ਲੱਗੇ।
ਦੇਖੋ ਸਮੇਂ ਦੇ ਰੰਗ, ਦੁਸ਼ਮਨੀ ਦੀ ਹੱਦ, ਘਿਰਨਾ ਦਾ ਅੰਤ ਅਤੇ ਵੈਸ਼ੀਪੁਣੇ ਦਾ ਅਮਰ ਦਿਖਾਵਾ। ਭਗਤ ਸਿੰਘ, ਸੁਖਦੇਵ ਤੇ ਰਾਜ ਗੁਰੂ ਦੀਆਂ ਉਹ ਤਿੰਨੇ ਲੋਥਾਂ ਸਨ। ਸ਼ਹੀਦਾਂ ਦੀਆਂ ਰੂਹਾਂ ਉਡ ਗਈਆਂ। ਦੁਸ਼ਮਨ ਪੰਜਾਂ ਤੱਤਾਂ ਦੇ ਬਣੇ ਸਰੀਰ ਦਾ ਨਿਰਾਦਰ ਕਰਨ ਵਿਚ ਸ਼ਰਮ ਮਹਿਸੂਸ ਨਹੀਂ ਸਨ ਕਰਦੇ। ਬਦਲੇ ਦੀ ਰੂਹ ਨੇ ਉਨ੍ਹਾਂ ਦੇ ਵਿਚਾਰ ਨੀਵੇਂ ਕਰ ਦਿਤੇ ਸੀ। ਪਸ਼ੂਆਂ ਨਾਲੋਂ ਵੀ ਨੀਵੇਂ ਆਖਦੇ ਨੇ ਦੁਸ਼ਮਨ ਦੀ ਅਰਥੀ ਜਾਂਦੀ ਹੋਵੇ ਤਾਂ ਵੀ ਸੀਸ ਨਿਵਾ ਕੇ ਯੋਗ ਸਤਕਾਰ ਕਰਨਾ ਚਾਹੀਦਾ ਹੈ ਪਰ ਏਥੇ ਸ਼ਹੀਦ ਈਸਾ ਦੇ