ਪੰਨਾ:ਸਰਦਾਰ ਭਗਤ ਸਿੰਘ.pdf/197

ਇਹ ਸਫ਼ਾ ਪ੍ਰਮਾਣਿਤ ਹੈ

(੧੯੭)


੧੮.


ਦੇਸ਼ ਦੀਆਂ ਵੰਡਾਂ ਪੈ ਗਈਆਂ ਹਨ। ਖੁਦਗਰਜ਼ ਮੁਖੀਆਂ ਨੇ ਅੰਗਰੇਜ਼ ਦੇ ਆਖੇ ਲਗਕੇ, ਭਾਰਤ ਦਾ ਸੀਨਾ ਚੀਰ ਦਿੱਤਾ। ਹਿੰਦੁਸਤਾਨ ਦੇ ਵਿਚੋਂ ਪਾਕਸਤਾਨ ਕੱਢ ਦਿੱਤਾ। ਉਸ ਟੁਕੜੇ ਪਾਕਿਸਤਾਨ ਵਿਚ ਸੈਂਕੜੇ ਪੂਰਨ ਤੇ ਅਧੂਰੀਆਂ ਕੌਮੀ ਯਾਦਗਾਰਾਂ ਰਹਿ ਗਈਆਂ ਹਨ ਜਿਨ੍ਹਾਂ ਨੂੰ ਮੁੜ ਦੇਖਣਾਂ ਅਸੰਭਵ ਤੇ ਕੱਠਨ ਹੈ! ਉਹ ਯਾਦਾਂ ਹੈਨ ਵੀ ਅਭੁਲ।
ਉਨ੍ਹਾਂ ਚੰਗੇਰੀਆਂ ਯਾਦਾਂ ਵਿਚੋਂ ਇੱਕ ਸਤਲੁਜ ਦਰਿਆ ਦਾ ਪੱਛਮੀ ਕਿਨਾਰਾ ਹੈ। ਜਿਸਨੂੰ ਅੱਜ ਹਿੰਦੁਸਤਾਨੀ ਦੂਰੋ ਖਲੋ ਕੇ ਹੀ ਦੇਖ ਛੱਡਦੇ ਹਨ। ਕਸੂਰ, ਫੀਰੋਜ਼ਪੁਰ ਸੜਕ ਵਾਲਾ ਜੋ ਦਰਿਆ ਸਤਲੁਜ ਦਾ ਬੰਨ੍ਹ ਹੈ, ਉਸ ਤੋਂ ਥੋੜੀ ਦੂਰ ਪੁਰਾਣੀ ਰੇਲਵੇ ਲਾਈਨ ਤੇ ਢੱਠੇ ਹੋਏ ਪੁਰਾਣੇ ਪੁਲ ਦੀਆਂ ਨਿਸ਼ਾਨੀਆਂ। ਦੋ ਬੁਰਜ ਪੱਛਮੀ ਕਿਨਾਰੇ ਨਜ਼ਰ ਆਉਂਦੇ ਹਨ। ਲਾਈਨ ਦੇ ਉਸ ਹਿੱਸੇ ਤੇ ਬੁਰਜਾਂ ਵਲ ਮਨੁੱਖ ਘਟ ਵੱਧ ਹੀ ਜਾਂਦੇ ਹਨ। ਅਗਲੇ ਪਾਸੇ ਦਰਿਆ,ਕਾਹੀ, ਕਾਨਿਆਂ ਦਾ ਛੰਬ ਹੈ। ਕੁਝ ਪੁਰਾਣੇ ਬੰਨ੍ਹ ਦੀਆਂ ਨਿਸ਼ਾਨੀਆਂ ਵੀ