ਪੰਨਾ:ਸਰਦਾਰ ਭਗਤ ਸਿੰਘ.pdf/194

ਇਹ ਸਫ਼ਾ ਪ੍ਰਮਾਣਿਤ ਹੈ

(੧੯੪)

ਕੱਥੂ ਨੂੰ ਰੋਜ਼ ਦਾ ਅਭਿਆਸ ਸੀ। ਉਹ ਸਮਝ ਗਿਆ ਕਿ ਹੁਕਮ ਹੋਇਆ ਹੈ ਕਿ ਹੈਂਡਲ ਨੂੰ ਖਿੱਚ ਫਟਿਆਂ ਨੂੰ ਹੇਠਾਂ ਸੁਟਕੇ।
ਉਸਨੇ ਹੱਥੇ ਨੂੰ ਜ਼ੋਰ ਨਾਲ ਇੱਕ ਪਾਸੇ ਨੂੰ ਖਿਚਿਆ ਉਹਦੇ ਖਿਚਣ ਦੀ ਢਿਲ ਸੀ ਕਿ ਪਲੇਟ ਫਾਰਮ ਦੇ ਫੱਟੇ ਹੇਠਾਂ ਨੂੰ ਡਿੱਗ ਪਏ। ਫਟਿਆਂ ਦੇ ਡਿਗਣ ਤੇ ਤਿੰਨਾਂ ਦੇ ਭਗਤਾਂ ਦੇ ਪੈਰਾਂ ਹੇਠੋਂ ਆਸਰਾ ਨਿਕਲ ਗਿਆ। ਆਪੋ ਆਪਣੇ ਭਾਰ ਨਾਲ ਉਹ ਇਕ ਦਮ ਹੇਠਾਂ ਨੂੰ ਡਿੱਗੇ। ਰੱਸਿ ਦੀਆਂ ਖਿਸਕਾਵੀਆਂ ਗੱਠਾਂ ਪੀਚੀਆਂ ਗਈਆਂ। ਐਨੀ ਪੀਚੀਆਂ ਗਈਆਂ ਕਿ, ਗਲ ਘੱਟੇ ਗਏ, ਘੁੰਡੀਆਂ ਗਈਆਂ, ਭਾਰ ਨਾਲ ਨਾੜਾਂ ਖਿਚੀਆਂ ਗਈਆਂ। ਤੇ ਚਪਾ ਧੌਣਾਂ ਲੰਮੀਆਂ ਹੋ ਗਈਆਂ। ਸਾਹ ਰੁਕ ਗਿਆ ਰੱਸਿਆਂ ਆਸਰੇ ਚੁਗਾਠ ਨਾਲ ਤਿੰਨੇ ਦੇਸ਼ ਭਗਤ ਲੰ ਹੋਏ ਤੜਪੇ। ਸਰੀਰਾਂ ਵਿਚੋਂ ਨਿਕਲ ਰਹੀਆਂ ਜਾਨਾਂ ਨੇ ਉਹਨਾ ਦੇ ਸਰੀਰਾਂ ਨੂੰ ਕੰਬਾਇਆ।
ਕੱਥੂ ਦਾ ਕੰਮ ਸਮਾਪਤ ਨਹੀਂ ਸੀ ਹੋਇਆ। ਉਸਨੇ ਹੱਥੇ ਨੂੰ ਛੱਡ ਦਿੱਤਾ। ਦੌੜ ਕੇ ਪਲੇਟ ਫਾਰਮ ਦੇ ਚਲਿਆ ਗਿਆ। ਤੜਪ ਰਹੇ ਨੌ-ਜੁਆਨਾਂ ਦੀਆਂ ਲੱਤਾਂ ਫੜ ਫੜ ਕੇ ਉਸ ਨੇ ਸਾਰੇ ਜ਼ੋਰ ਨਾਲ ਖਿਚਿਆ। ਖਿਆਲ ਨਾਲ ਕਿ ਜੇ ਕਿਸੇ ਦੇ ਸਰੀਰ ਵਿਚ ਜਾਨ ਅੰਗ ਅੜਿਆ ਹੈ ਤਾਂ ਉਹ ਨਿਕਲ ਜਾਵੇ। ਪੰਜਾਂ ਕੁ ਮਿੰਟਾਂ ਵਿਚਦੀ ਸਰੀਰ ਠੰਡੇ ਹੋ ਗਏ। ਸਿਵਲ ਸਰਜਨ ਅੱਗੇ ਹੋਇਆ