ਪੰਨਾ:ਸਰਦਾਰ ਭਗਤ ਸਿੰਘ.pdf/187

ਇਹ ਸਫ਼ਾ ਪ੍ਰਮਾਣਿਤ ਹੈ

(੧੮੭)


੧੭.


੧੭.


੨੩.ਮਾਰਚ ੧੯੩੧



'ਹੱਛਾ ਕਾਕਾ! ਅੱਜ ਤੇਰੇ ਅਸਾਡੇ ਦਰਸ਼ਨਾਂ ਦਾ ਅੰਤਲਾ ਦਿਨ ਹੈ। ਮੈਂ ਰਾਜ ਗੁਰੂ ਤੇ ਸੁਖਦੇਵ ਨੂੰ ਮਿਲ ਆਇਆ ਹਾਂ। ਬਾਰਾਂ ਵਜੇ ਪਿਛੋਂ ਏਧਰ ਕੋਈ ਕੈਦੀ ਨਹੀਂ ਆ ਸਕਦਾ (ਤੁਸਾਂ ਨੂੰ ਅੱਜ ਫਾਂਸੀ ਦਿੱਤਾ ਜਾਵੇਗਾ।'
ਬਾਬਾ ਚੂਹੜ ਸਿੰਘ ਨੇ ਭਗਤ ਸਿੰਘ ਨੂੰ ਜਾ ਦਸਿਆ।
'ਬਾਬਾ ਜੀ! ਖੁਸ਼ੀ ਦੀ ਗੱਲ ਹੈ, ਅਜ ਮੈਂ ਮਰਨ ਵਾਸਤੇ ਤਿਆਰ ਹਾਂ। ਤੁਸਾਂ ਦੀ ਤਸਵੀਰ ਵੀ ਅੱਖਾਂ ਰਾਹੀਂ ਮੇਰੇ ਹਿਰਦੇ ਉਤੇ ਉਕਰੀ ਗਈ ਹੈ। ਮੈਂ ਨਹੀਂ ਭੁਲਦਾ।'
'ਕੋਈ ਇਛਾ?'
'ਕੋਈ ਹੋਰ ਇੱਛਾ ਨਹੀਂ। ਸਿਆਸਤ ਖਾਨੇ ਦੇ ਸਾਰੇ ਰਾਜਸੀ ਕੈਦੀਆਂ ਨੂੰ ਮੇਰੇ ਵਲੋਂ 'ਬੰਦੇ-ਮਾਤ੍ਰਮ' ਕਹਿਣਾ। ਜਦੋਂ ਕੰਮ ਸਮਾਪਤ ਕਰਨਗੇ?'
'ਲੋਕ ਕਲ੍ਹ ਦੇ ਜੇਹਲ ਦਾ ਚੌਗਿਰਦਾ ਮਲ ਕੇ ਬੈਠੇ ਹਨ। ਸਰਕਾਰੀ ਫੈਸਲਾ ਹੈ ਕਿ ਨਾ ਤੁਸਾਂ ਦੀਆਂ ਲੋਥਾਂ ਵਾਰਸਾਂ ਨੂੰ ਦਿੱਤੀਆਂ ਜਾਣੀਆਂ ਹਨ ਤੇ ਨਾ ਕਿਸੇ ਨੂੰ ਇਹ ਪਤਾ ਦੇਣਾ ਹੈ ਕਿ ਕਿਸ ਵੇਲੇ ਫਾਂਸੀ ਲਾਉਣਾ ਹੈ। ਸਸਕਾਰ