ਪੰਨਾ:ਸਰਦਾਰ ਭਗਤ ਸਿੰਘ.pdf/186

ਇਹ ਸਫ਼ਾ ਪ੍ਰਮਾਣਿਤ ਹੈ

(੧੮੬)


ਪਰ ਅਨਡੁਲ੍ਹੇ।
'ਪੁੱਤਰ ਅਮਰ ਹੋਵੇ!' ਮਾਂ ਨੇ ਕਿਹਾ।
'ਵੀਰਾ ਕਦੀ ਨਾ ਭੁਲੇਂ!' ਭੈਣ ਨੇ ਆਖਿਆ।
ਕਾਨੂੰਨ ਦੇ ਧੱਕੇ ਨਾਲ ਸਾਰੇ ਕੋਠੜੀ ਦੇ ਵੇਹੜੇ ਵਿਚੋਂ ਬਾਹਰ ਆ ਗਏ। ਦੂਰ ਖਲੋਤੇ ਕੈਦੀ ਦੇਖਦੇ ਹੋਏ ਇਕ-ਦੂਜੇ ਨੂੰ ਆਖ ਰਹੇ ਸਨ।
ਇਹ ਭਗਤ ਸਿੰਘ ਦਾ ਪਿਤਾ ਜਾਂਦਾ ਹੈ। ਔਹ ਭਾਈ! ਇਹ ਭੈਣ, ਉਹ ਮਾਂ, ਸ਼ਹੀਦੀ ਦਾ ਦਿਨ ਨੇੜੇ ਆਇਆ ਪ੍ਰਤੀਤ ਹੁੰਦਾ ਹੈ। ਇਹ ਸ਼ਾਇਦ ਅੰਤਮ ਮੁਲਾਕਾਤ ਹੈ।