ਪੰਨਾ:ਸਰਦਾਰ ਭਗਤ ਸਿੰਘ.pdf/182

ਇਹ ਸਫ਼ਾ ਪ੍ਰਮਾਣਿਤ ਹੈ

(੧੮੨)

ਹੈ। ਨੇਕ ਤੇ ਚੰਗੇ ਕਰਮ ਬਦਲੇ ਆਪਾ ਵਾਰ ਰਿਹਾ ਹੈ..... ਮੇਰੀ ਸੱਧਰ ਏਹੋ ਹੀ ਹੈ ਕਿ ਫਾਂਸੀ ਦੇ ਤਖਤੇ ਉਤੇ ਖਲੋਤਾ ਹੋਇਆ ਮੇਰਾ ਪੁੱਤ੍ਰ "ਇਨਕਲਾਬ ਜ਼ਿੰਦਾਬਾਦ" ਦੇ ਨਾਹਰੇ ਲਾਵੇ। ਪੁੱਤ੍ਰ ਦਾ ਵਜ਼ਨ ਘਟੇ ਨਾ ਵੱਧੇ।"
"ਮਾਤਾ ਜੀ! ਏਸੇ ਤਰ੍ਹਾਂ ਹੀ ਹੋਵੇਗਾ। ਤੁਸਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣਗੀਆਂ।"ਪਿਆਰੀ ਮਾਂ ਦੇ ਦੋਵੇਂ ਹੱਥ ਚੁੰਮ ਕੇ ਸਿਰ ਨਿਵਾ ਕੇ ਪੈਰਾਂ ਦੀ ਖਾਕ ਲੈਕੇ ਅੱਖਾਂ ਨੂੰ ਲਾਉਂਦਿਆਂ ਹੋਇਆਂ, ਗਭਰੂ ਭਗਤ ਸਿੰਘ ਨੇ ਉੱਤਰ ਦਿੱਤਾ ਸੀ।
ਮਾਂ ਨੇ ਪੁੱਤ੍ਰ ਦਾ ਮੱਥਾ ਚੁੰਮ ਕੇ ਅਸੀਸ ਦਿੱਤੀ ਸੀ।
ਬਿਜਲੀ ਵਰਗੇ ਪਵਿੱਤ੍ਰ ਵਲਵਲੇ ਦੇ ਅਸਰ ਨਾਲ ਦੋਹਾਂ ਦੇ ਸਰੀਰ ਥਰਥਰਾਂਦੇ ਸਨ। ਨੈਨਾਂ ਵਿੱਚ ਖੁਸ਼ੀ ਦੇ ਹੰਝੂ ਸਨ। ਡਰ ਸਹਿਮ ਤੇ ਬੁਜ਼ਦਿਲੀ ਦੇ ਚੰਦਰੇ ਅਥਰੂ ਨਹੀਂ ਸਨ। ਨਾ ਵਿਛੋੜੇ ਤੇ ਖੁਦਗਰਜ਼ੀ ਦੇ ਹੌਕੇ ਸੀ। ਭਗਤ ਸਿੰਘ ਦੀ ਮਾਂ ਸਚ ਮੁਚ ਉਸ ਵੇਲੇ ਇਕ ਨੇਕ ਤੇ ਅਮਰ ਮਾਂ ਸੀ
'ਪੁੱਤ੍ਰ ਇੱਕ ਮੁਲਾਕਾਤ ਸ਼ਾਇਦ ਹੋ ਸਕੇ।'
ਸਰਦਾਰ ਕਿਸ਼ਨ ਸਿੰਘ ਨੇ ਭਗਤ ਸਿੰਘ ਨੂੰ ਆਖਿਆ
'ਕਿਉਂ ਕੁਝ ਪਤਾ ਲੱਗਾ?"
ਭਗਤ ਸਿੰਘ ਨੇ ਪੁਛਿਆ।
'ਹਾਂ!'
'ਕੀ?'
'ਤੇਰੀ, ਰਾਜ ਗੁਰੂ ਤੇ ਸੁਖਵੇਦ ਦੀ ਫਾਂਸੀ ਮਨਸੂਖ ਕਰਨੀ ਨਹੀਂ ਮੰਨਿਆਂ, ਜੋ ਗਾਂਧੀ ਵਾਇਸਰਾਏ ਸਮਝੌਤਾ