ਪੰਨਾ:ਸਰਦਾਰ ਭਗਤ ਸਿੰਘ.pdf/179

ਇਹ ਸਫ਼ਾ ਪ੍ਰਮਾਣਿਤ ਹੈ

(੧੭੯)


ਕਾਗਜ਼ ਨੂੰ ਰਦੀ ਦੀ ਟੋਕਰੀ ਵਿਚ ਸੁਟ ਦੇਂਦਾ ਹੈ। ਅੱਗੇ ਕਿੰਨੇ ਸਮਝੌਤੇ ਹੋਏ ਕੋਈ ਨੇਪਰੇ ਵੀ ਚੜ੍ਹਿਆ ਹੈ?'
'ਇਹ ਤਾਂ ਗਲ ਤੇਰੀ ਠੀਕ ਹੈ। ਖੈਰ ਮੇਰੀ ਤਾਂ ਐਨੀ ਬੁੱਧੀ ਨਹੀਂ। ਅਨਪੜ੍ਹ ਬੰਦਾ ਹਾਂ। ਮੈਂ ਹੁਣ ਚਲਿਆ ਹਾਂ, ਦਰੋਗਾ ਤੇ ਮਿਸਟਰ ਚੋਪੜੇ ਦੇ ਆਉਣ ਦਾ ਵੇਲਾ ਹੈ। ਐਵੇਂ ਸ਼ੱਕ ਕਰਨਗੇ।
ਇਹ ਆਖਕੇ ਬਾਬਾ ਭਗਤ ਸਿੰਘ ਕੋਲੋਂ ਚਲਿਆ ਗਿਆ ਸੀ! ਭਗਤ ਸਿੰਘ ਤੇ ਬਾਬੇ ਦੀ ਬੜੀ ਪ੍ਰੀਤੀ ਸੀ। ਦੇਸ਼ ਭਗਤੀ ਦਾ ਵਲਵਲਾ ਦੋਹਾਂ ਨੂੰ ਇਕ ਦੂਜੇ ਦੇ ਬਹੁਤ ਨੇੜੇ ਕਰੀ ਜਾਂਦਾ ਸੀ।
ਦਸ ਵਜੇ ਸੁਪ੍ਰੰਟੈਂਡੰਟ ਤੇ ਦਰੋਗਾ ਦਫ਼ਤਰ ਆਏ ਛੋਟੇ ਡਿਪਟੀ ਵੀ ਦੇਖ ਭਾਲ ਵਿਚ ਕੈਦੀਆਂ ਦੀਆਂ ਮੁਲਾਕਾਤਾਂ ਡਿਉੜੀ ਦੇ ਕਮਰੇ ਵਿਚ ਸ਼ੁਰੂ ਹੋਈਆਂ। ਫਾਂਸੀ ਵਾਲਿਆਂ ਦੀਆਂ ਮੁਲਾਕਾਤਾਂ ਫਾਂਸੀ ਕੋਠੜੀਆਂ ਵਿਚ ਹੀ ਹੋਣੀਆਂ ਸਨ। ਸਾਢੇ ਕੁ ਯਾਰਾਂ ਵਜੇ ਉਨ੍ਹਾਂ ਨੂੰ ਵੀ ਆਵਾਜ਼ਾਂ ਪਈਆਂ! ਉਸ ਦਿਨ ਕੋਠੀਆਂ ਵਾਲੇ ਤਿੰਨਾਂ ਬੰਦਿਆਂ ਦੀਆਂ ਮੁਲਾਕਾਤਾਂ ਸਨ। ਜਿਨਾਂ ਵਿਚੋਂ ਇਕ ਭਗਤ ਸਿੰਘ ਸੀ। ਸ: ਕਿਸ਼ਨ ਸਿੰਘ (ਭਗਤ ਸਿੰਘ ਜੀ ਦਾ ਪਿਤਾ) ਆਪਣੇ ਸਾਰੇ ਪ੍ਰਵਾਰ ਨੂੰ ਨਾਲ ਲੈਕੇ ਬੇਟੇ ਦੀ ਮੁਲਾਕਾਤ ਕਰਨ ਵਾਸਤੇ ਆਇਆ ਸੀ। ਬੇਟੇ ਵੀ ਉਸ ਦੀ ਜਿਸ ਦਾ ਜੀਵਨ ਚੰਦ ਦਿਹਾੜੇ ਬਾਕੀ ਸੀ।
ਚੱਕ੍ਰ ਇਨਚਾਰਜ ਸ੍ਰ: ਕਿਸ਼ਨ ਸਿੰਘ ਤੇ ਉਹਨਾਂ ਦੇ ਪ੍ਰਵਾਰ ਨੂੰ ਨਾਲ ਲੈਕੇ ਸ: ਭਗਤ ਸਿੰਘ ਦੀ ਕੋਠੀ ਵਲ ਚਲਿਆ ਗਿਆ। ਨਾਲ ਸੀ. ਆਈ. ਡੀ. ਦਾ ਬੰਦਾ ਸੀ।