ਪੰਨਾ:ਸਰਦਾਰ ਭਗਤ ਸਿੰਘ.pdf/177

ਇਹ ਸਫ਼ਾ ਪ੍ਰਮਾਣਿਤ ਹੈ

(੧੭੭)

'ਪੁਤ੍ਰ ਜੂ ਹੋਇਓ, ਮੇਰੇ ਮਾਤਾ ਜੀ! ਜਿੰਨਾ ਚਿਰ ਜੀਉਂਦੇ ਰਹੇ ਹਨ ਉਨ੍ਹਾਂ ਚਿਰ ਤੜਪਦੇ, ਭੜਕਦੇ ਤੇ ਰੋਂਦੇ ਰਹੇ। ਜਦੋਂ ਮੁਲਾਕਾਤ ਕਰਨ ਆਉਣਾ; ਤਦੋਂ ਹੀ ਭੁਬੀਂ ਭੁਬੀਂ ਰੋ ਪੈਣਾ। ਜੇ ਸਮਝਾਉਣਾ ਤਾਂ ਉਨ੍ਹਾਂ ਅਗੋਂ ਉਤਰ ਦੇਣਾ। ‘ਬੇਟਾ ਚੂਹੜ! ਮੇਰੇ ਵਸਦੀ ਗਲ ਨਹੀਂ ਊਂ। ਮੈਂ ਘਰੋਂ ਤੁਰਦੀ ਹੋਈ ਆਖਦੀ ਆਂ, ਮਨ ਨੂੰ ਵਰਜਦੀ ਆਂ ਕਿ ਹੁਣ ਪੁਤ੍ਰ ਕੋਲ ਜਾ ਕੇ ਨਹੀਂ ਰੋਵਾਂ, ਫਿਰ ਵੀ ਮੇਰਾ ਰੋਣਾ ਮਲੋ ਮੱਲੀ ਨਿਕਲ ਜਾਂਦਾ ਹੈ।
ਆਪਣੀ ਮਾਂ ਦੀ ਪੁਤ੍ਰ ਵਿਛੋੜੇ ਦੇ ਸਲ ਦੀ ਹਾਲਤ ਬਿਆਨ ਕਰਦਿਆਂ ਹੋਇਆਂ ਬਾਬਾ ਚੂਹੜ ਸਿੰਘ ਦੀਆਂ ਅੱਖਾਂ ਅੱਗੇ ਛੇ ਫੁੱਟ ਉਚੀ ਮਲਵੈਣ ਦੀ ਤਸਵੀਰ ਆਈ।
ਜਿਸ ਦੇ ਤੇੜ ਬੀੜੇ ਕੁੰਦਿਆਂ ਵਾਲੀ ਸੂਸੀ ਦੀ ਸਲਵਾਰ, ਗਲ ਖੱਦਰ ਦਾ ਕੁੜਤਾ ਤੇ ਸਿਰ ਉਤੇ ਲਾਲ ਫੁਲਕਾਰੀ। ਗਲ ਅਤੇ ਕੰਨਾਂ ਵਿਚ ਸੋਨੇ ਦੀਆਂ ਟੂੰਮਾ ਕੋਈ ਨਾ। ਕੰਨ ਬੁਚੇ ਦੇਖਕੇ ਚੂਹੜ ਸਿੰਘ ਨੂੰ ਬੀਤੀ ਤੇ ਭੁਲੀ ਕਹਾਣੀ ਚੇਤੇ ਆ ਗਈ। ਉਸਨੂੰ ਇੰਝ ਪ੍ਰਤੀਤ ਹੋਇਆ ਕਿ ਉਹ ਫਾਂਸੀ ਕੋਠੀਆਂ ਵਿਚ ਖਲੋਤਾ ਹੋਇਆ ਭਗਤ ਸਿੰਘ ਨਾਲ ਮੁਲਾਕਾਤ ਨਹੀਂ ਕਰ ਰਿਹਾ ਸਗੋਂ ਮਮਤਾ ਦੇ ਪਿਆਰ ਨਾਲ ਬੇਹਬਲ ਹੋਈ ਹੋਈ ਮਾਤਾ ਕੋਲ ਖਲੋਤੇ ਆਪਣੇ ਛੋਟੇ ਵੀਰ ਨਾਲ ਗਲਾਂ ਕਰ ਰਿਹਾ ਹੈ। ਉਸਨੇ ਮੇਰੇ ਬਦਲੇ ਬਾਬਾ ਚੂਹੜ ਸਿੰਘ ਭਗਤ ਸਿੰਘ ਨੂੰ ਦਸੀ ਗਿਆ, ਨਗਦੀ ਪੂੰਜੀ ਖਰਚ ਕਰ ਦਿੱਤੀ, ਆਪਣੇ ਉਦਾਲੇ ਦੀਆਂ ਸਾਰੀਆਂ ਸੋਨੇ ਦੀਆਂ ਟੂੰਮਾਂ ਵੀ ਵੇਚਕੇ ਮੇਰੇ ਮੁਕਦਮੇ ਮੇਰੀਆਂ ਮੁਲਾਕਾਤਾਂ