ਪੰਨਾ:ਸਰਦਾਰ ਭਗਤ ਸਿੰਘ.pdf/176

ਇਹ ਸਫ਼ਾ ਪ੍ਰਮਾਣਿਤ ਹੈ

(੧੭੬)

ਇਉਂ ਭਾਈ ਰਣਧੀਰ ਸਿੰਘ ਜੀ ਤੇ ਭਗਤ ਸਿੰਘ ਇੱਕ ਵਾਰ ਮਿਲੇ ਤੇ ਮਿਲਕੇ ਵਿਛੜ ਗਏ, ਮੁੜ ਨਹੀਂ ਮਿਲੇ।


੧੬.
ਮਾਰਚ ੧੯੩੧


ਮਾਰਚ ਦਾ ਪਹਿਲਾ ਹਫਤਾ ਬੀਤਿਆ ਤੇ ਦੂਸਰਾ ਚੜ੍ਹਿਆ। ਬਾਬਾ ਚੂਹੜ ਸਿੰਘ ਨੇ ਅੱਠ ਵਜੇ ਹੀ ਭਗਤ ਸਿੰਘ ਨੂੰ ਆ ਸੁਨੇਹਾ ਦਿੱਤਾ, "ਕਾਕਾ ਜੀ! ਅੱਜ ਤੇਰੀ ਮੁਲਾਕਾਤ ਹੈ।
'ਕੌਣ ਮੁਲਾਕਾਤ ਕਰਨ ਆਇਆ ਹੈ ਬਾਬਾ ਜੀ?'
ਭਗਤ ਸਿੰਘ ਨੇ ਅਗੋਂ ਪੁਛਿਆ।
'ਅੱਜ ਤਾਂ ਤੇਰੇ ਪਿਤਾ ਜੀ ਤੇ ਬਾਕੀ ਦਾ ਸਾਰਾ ਪ੍ਰਵਾਰ ਆਯਾ ਏ। ਡਿਉੜੀ ਦੇ ਬਾਹਰ ਬੈਠੇ ਨੇ, ਮੈਂ ਡਿਉੜੀ ਗਿਆ ਸਾਂ ਦੇਖੇ ਸੀ।'
'ਚੰਗਾ ਹੋ ਗਿਆ। ਗੰਭੀਰਤਾ ਦੇ ਲਹਿਜੇ ਵਿਚ ਭਗਤ ਸਿੰਘ ਉਤਰ ਦੇਣਾ ਲੱਗਾ, 'ਹੋਰ ਥੋੜੇ ਦਿਨ ਮੁਲਾਕਾਤਾਂ ਕਰਕੇ ਚਿੱਤ ਪਰਚਾ ਲੈਣ। ਓੜਕ ਇਹ ਮੁਲਾਕਾਤਾਂ ਸਦਾ ਵਾਸਤੇ ਬੰਦ ਹੋ ਜਾਣੀਆਂ ਹਨ। ਉਨ੍ਹਾਂ ਦੇ ਚਿਤ ਦੀ ਭੜਕਣਾ ਮਿਟ ਜਾਏਗੀ,ਪਿਆਰ ਦੇ ਖਿਚੇ ਖੱਜਲ-ਖਵਾਰ ਹੁੰਦੇ ਫਿਰਦੇ ਹਨ।