ਪੰਨਾ:ਸਰਦਾਰ ਭਗਤ ਸਿੰਘ.pdf/170

ਇਹ ਸਫ਼ਾ ਪ੍ਰਮਾਣਿਤ ਹੈ

(੧੭੦)

ਚਲਣ ਦੇ ਬਜ਼ੁਰਗ ਸਨ। ਜੇਹਲ ਦੇ ਸਾਰੇ ਅਫਸਰ ਉਸਦਾ ਬੜਾ ਸਤਕਾਰ ਕਰਦੇ ਸਨ।
ਇਕ ਦਿਨ ਬਾਬਾ ਚੂਹੜ ਸਿੰਘ ਨੂੰ ਭਗਤ ਸਿੰਘ ਕਹਿਣ ਲੱਗਾ, 'ਬਾਬਾ ਜੀ! ਸੁਣਿਆਂ ਏ, ਇਸ ਜੇਹਲ ਵਿਚ ਭਾਈ ਰਣਧੀਰ ਸਿੰਘ ਨੌਰੰਗ ਵਾਲੀਏ ਆਏ ਨੇ।'
'ਹਾਂ ਆਏ ਨੇ!
'ਬੜੇ ਗੁਰਮੁਖ ਦਸੀਦੇ ਨੇ।'
ਪੂਰੇ ਨਿਹੰਗ ਸਿੰਘ ਤੇ ਭਗਤੀ ਭਾਵ ਵਾਲੇ ਹਨ। ਨੀਲਾ ਬਾਣਾ ਨਹੀਂ ਉਤਾਰਿਆ ਦੇਖਲਾ ਬਾਰਾਂ ਤੇਰਾਂ ਸਾਲ ਤਰੀਕੀ ਜੇਹਲ ਕਟ ਲਈ ਹੈ।'
'ਏਸੇ ਤਰਾਂ ਹੀ ਆਖਦੇ ਹਨ।'
'ਮੁਹੰਮਦ ਅਕਬਰ ਖਾਂ (ਦਰਗਾ) ਤਾਂ ਉਨ੍ਹਾਂ ਦੇ ਸਿਰੜ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਉਹ ਭਾਈ ਸਾਹਿਬ ਦੀ ਮਨਮਰਜ਼ੀ ਵਿਚ ਕੋਈ ਅੜਿਕਾ ਨਹੀਂ ਪਾਉਂਦਾ।'
'ਮੇਰਾ ਜੀ ਕਰਦਾ ਹੈ, ਉਨ੍ਹਾਂ ਦਾ ਦਰਸ਼ਨ ਕਰਨ ਨੂੰ।'
'ਸ਼ਾਇਦ ਦਰਸ਼ਨ ਹੋ ਜਾਣ, ਅਜ ਕੋਲ ਰਤਾ ਸਖਤੀ ਹੈ, ਕਿਉਂਕਿ ਤੇਰਾ ਕੋਠੀ ਲਗਣਾ ਸੁਣਕੇ ਦੇਸ਼ ਵਿਚ ਐਜ਼ੀਟੇਸ਼ਨ ਹੈ। ਸਰਕਾਰ ਐਜੀਟੇਸ਼ਨ ਕਰਨ ਵਾਲਿਆਂ ਨੂੰ ਫੜ ਕੇ ਜੇਹਲਾਂ ਵਿਚ ਲਈ ਆ ਰਹੀ ਹੈ। ਕਲ ਇੱਕ ਟੋਲੀ ਆਈ ਹੈ, ਲਾਹੌਰੀਏ ਤੇ ਅੰਮ੍ਰਿਤਸਰੀਏ ਪੜ੍ਹਾਕੂ ਮੁੰਡੇ ਸਨ। ਓਹ ਦਸਦੇ ਨੇ ਰੌਲਾ ਬਹੁਤ ਹੈ। ਨਾ-ਮਿਲਵਰਤਣ ਲਹਿਰ ਵੀ ਚਲਦੀ ਹੋਈ, ਲੂਣ ਦਾ ਮੋਰਚਾ ਵੀ ਗਰਮ ਹੋਇਆ। ਇਸੇ ਵਾਸਤੇ ਤੇਰੇ ਨਾਲ ਕਿਸੇ ਦੀ ਮੁਲਾਕਾਤ ਨਹੀਂ ਹੋਣ ਦੇਂਦੇ