ਪੰਨਾ:ਸਰਦਾਰ ਭਗਤ ਸਿੰਘ.pdf/17

ਇਹ ਸਫ਼ਾ ਪ੍ਰਮਾਣਿਤ ਹੈ

(੧੫)

ਮੇਹਰਬਾਨੀ ਸੀ। ਫਾਸੀ ਲਗ ਚੁਕੇ ਤੇ ਜੇਹਲਾਂ ਵਿਚ ਸਜ਼ਾਵਾਂ ਭੁਗਤ ਰਹੇ ਦੇਸ਼-ਭਗਤਾਂ ਦੇ ਮਿਤ੍ਰਾਂ ਸਾਥੀਆਂ ਤੇ ਕੁਝ ਰਿਸ਼ਤੇਦਾਰਾਂ ਨੇ ਇਹ ਫੈਸਲਾ ਕਰ ਲਿਆ ਹੈ ਕਿ ਉਹ ਟੋਡੀਆਂ ਤੇ ਗ਼ਦਾਰਾਂ ਨੂੰ ਸੋਧਣਗੇ। ਉਸ ਗ਼ਦਰ-ਸੋਧ ਪਾਰਟੀ ਦਾ ਨਾਮ "ਬਬਰ ਅਕਾਲੀ" ਸੀ। ਇਸ ਪਾਰਟੀ ਦੇ ਮੁਖੀ ਸ: ਕਿਸ਼ਨ ਸਿੰਘ ਵਿਣਗ, ਬਾਬੂ ਬੰਤਾ ਸਿੰਘ, ਮਾਸਟਰ ਮੋਤਾ ਸਿੰਘ, ਸ: ਹਰੀ ਸਿੰਘ ਜਲੰਧਰੀ ਤੇ ਸ: ਪਿਆਰਾ ਸਿੰਘ ਜੀ ਲੰਗੇਰੀ (ਹੁਣ ਐਮ. ਐਲ. ਏ. ਪੰਜਾਬ) ਸਨ। ਆਪਣੇ ਮਿੱਥੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਾਸਤੇ ਏਧਰੋਂ ਉਧਰੋਂ ਹਥਿਆਰ ਇਕੱਠੇ ਕੀਤੇ। ਇਹ ਵੀ ਸਲਾਹ ਸੀ ਕਿ ਚੋਖੀ ਗਿਣਤੀ ਵਿਚ ਜਾਨਾਂ ਕੁਰਬਾਨ ਕਰਨ ਵਾਲੇ ਅਣਖੀਲੇ ਹਿੰਦੀ ਮਿਲ ਜਾਣ ਤਾਂ ਹਥਿਆਰ ਬੰਦ ਬਗ਼ਾਵਤ ਵੀ ਕੀਤੀ ਜਾਵੇ। ਸਾਰੇ ਦੁਆਬੇ (ਜ਼ਿਲਾ ਜਲੰਧਰ, ਕਪੂਰਥਲਾ ਤੇ ਹੁਸ਼ਿਆਰ ਪੁਰ) ਵਿਚ ਦੇ ਪਿੰਡਾਂ ਵਿਚ ਇਹ ਚਰਚਾ ਆਮ ਹੋਣ ਲਗ ਪਈ ਕਿ ਟੋਡੀਆਂ, ਝੋਲੀ ਝੁਕਾਂ ਤੇ ਰਾਜਸੀ ਵਰਕਰਾਂ ਦੇ ਵਿਰੁਧ ਗਵਾਹੀਆਂ ਦੇਣ ਵਾਲਿਆਂ ਨੂੰ ਮਾਰਨ ਵਾਸਤੇ ਆਦਮੀ ਫਿਰ ਰਹੇ ਨੇ। 'ਬਬਰ ਅਕਾਲੀ' ਨੇ ਇਸ਼ਤਿਹਾਰ ਵੀ ਵੰਡੇ। ਲੋਕਾਂ ਦੀਆਂ ਗੱਲਾਂ ਸੁਣਕੇ ਅਤੇ ਇਸ਼ਤਿਹਾਰਾਂ ਨੂੰ ਪੜਕੇ ਸਰਕਾਰੀ ਆਦਮੀ ਬਹੁਤ ਡਰ ਗਏ। ਉਹਨਾਂ ਨੇ ਝਟ ਜਾ ਕੇ ਉਪਰਲੇ ਅਫਸਰਾਂ ਨੂੰ ਖ਼ਬਰਾਂ ਦੇ ਦਿੱਤੀਆਂ ਕਈ ਪਿੰਡ ਛੱਡ ਕੇ ਅਗੇ-ਪਿਛੇ ਹੋ ਗਏ। ਨਿਰੇ ਇਸ਼ਤਿਹਾਰਾਂ ਉਤੇ ਹੀ ਗੱਲ ਨਾ ਰਹੀ ਸਗੋਂ 'ਬਬਰ ਅਕਾਲੀਆਂ ਨੇ ਚੰਦਰੇ ਬਿਸ਼ਨ ਸਿੰਘ ਜ਼ੈਲਦਾਰ ਰਾਣੀ ਪੁਰ (ਕਪੂਰਥਲਾ) ਬੂਟਾ ਸਿੰਘ ਨੰਬਰਦਾਰ, ਨੰਗਲ ਸ਼ਾਮਾ(ਜ਼ਲੰਧਰ)