ਪੰਨਾ:ਸਰਦਾਰ ਭਗਤ ਸਿੰਘ.pdf/169

ਇਹ ਸਫ਼ਾ ਪ੍ਰਮਾਣਿਤ ਹੈ

(੧੬੯)

ਕੋਠੀਆਂ ਵਲ ਲੈ ਤੁਰੇ। ਉਹਨਾਂ ਕੋਠੀਆਂ ਵਲ ਜਿਨ੍ਹਾਂ ਵਿਚ ਜੀਉਂਦਾ ਕੋਈ ਭਾਗਾਂ ਵਾਲਾ ਹੀ ਬਾਹਰ ਆਉਂਦਾ ਹੈ। ਹਾਈਕੋਰਟ ਦੇ ਫੈਸਲੇ ਤੋਂ ਪਹਿਲਾਂ ਕੋਈ ਉਹਨਾਂ ਕੋਠੀਆ ਵਿਚੋਂ ਬਾਹਰ ਨਹੀਂ ਨਿਕਲਦਾ। ਉਹਨਾਂ ਕੋਠੀਆਂ ਦਾ ਨਾ ਬਣ ਕੇ ਹੀ ਮਾੜੇ ਆਦਮੀ ਨੂੰ ਡਰ ਆਉਣ ਲੱਗ ਪੈਂਦਾ ਹੈ। ਫਾਂਸੀ ਵਾਲੀਆਂ ਕੋਠੀਆਂ।




੧੫.



ਭਗਤ ਸਿੰਘ, ਰਾਜ ਗੁਰੂ ਤੇ ਸੁਖਦੇਵ ਨੂੰ ਕੋਠੀ ਲੱਗਿਆਂ ਥੋੜੇ ਦਿਨ ਹੀ ਹੋਏ ਸਨ ਸਿਆਸਤਖਾਨੇ (ਰਾਜਸੀ ਕੈਦੀਆਂ ਦੀਆਂ ਬਾਰਕਾਂ) ਨੂੰ ਛਡਕੇ ਚੌਦਾਂ ਨੰਬਰ ਕੋਠੀਆਂ ਵਿਚ ਜਾ ਚੌਕੜੇ ਮਾਰੇ ਸੀ, ਸਾਰੇ ਮਿਤ੍ਰਾਂ ਨੂੰ ਛੱਡਣਾ ਪਿਆ। ਮਿਤ੍ਰਾ ਦੇ ਦਰਸ਼ਨ ਹੋਣੇ ਤਾਂ ਇਕ ਪਾਸੇ ਰਿਹਾ, ਚਿਠੀ ਪੱਤ੍ਰ ਰਾਹੀਂ ਵੀ ਜ਼ਬਾਨ ਸਾਂਝੀ ਨਹੀਂ ਸਨ ਕਰ ਸਕਦੇ। ਉਨ੍ਹਾਂ ਮਿੱਤ੍ਰਾਂ ਵਿਚੋਂ ਸਿਰਫ ਬਾਬਾ ਚੂਹੜ ਸਿੰਘ ਸੀ, ਜੋ ਰੋਜ਼ ਭਗਤ ਸਿੰਘ ਨੂੰ ਮਿਲਿਆ ਕਰਦਾ ਸੀ, ਬਾਬਾ ਚੂਹੜ ਸਿੰਘ ਪਿੰਡ ਲੀਲਾਂ ਜ਼ਿਲਾ ਲੁਧਿਆਨਾ ਦੇ ਕਹਿਣ ਵਾਲੇ ਤੇ ੧੯੧੭ ਦੇ ਵੀਹ ਸਾਲੀ ਦੇ ਰਾਜਸੀ ਕੈਦੀ ਸਨ। ਉਹ ਦੁਧ ਵਰਤਾਉਣ ਤੇ ਲਗੇ ਹੋਏ ਸਨ। ਬੜੇ ਨੇਕ ਮਿਠੇ ਸੁਭਾ ਤੇ ਉਚੇ ਚਾਲ