ਪੰਨਾ:ਸਰਦਾਰ ਭਗਤ ਸਿੰਘ.pdf/168

ਇਹ ਸਫ਼ਾ ਪ੍ਰਮਾਣਿਤ ਹੈ

(੧੬੮)


ਹੈ। ਮੁੜ ਸ਼ਾਇਦ ਆਪਾਂ ਨਾ ਮਿਲੀਏ। ਜਦੋਂ ਕੈਦਾਂ ਪੂਰੀਆਂ ਹੋ ਜਾਣ ਤਾਂ ਘਰ ਜਾਕੇ ਦੁਨਿਆਵੀ ਧੰਦਿਆਂ ਵਿਚ ਨਾ ਖਚਤ ਹੋ ਜਾਣਾ। ਜਿੰਨਾ ਚਿਰ ਅੰਗਰੇਜ਼ ਨੂੰ ਭਾਰਤ ਵਿਚੋ ਨਾ ਕਢ ਲਵੋ ਤੇ ਸਮਾਜਵਾਦੀ ਲੋਕ ਰਾਜ ਕਾਇਮ ਨਾ ਕਰੋ ਉਤਨਾਂ ਚਿਰ ਅਰਾਮ ਨਾਲ ਨਾ ਬੈਠਣਾ। ਏਹੋ ਮੇਰਾ ਅੰਤਮ ਕਹਿਣਾ ਹੈ। ਅੱਜ ਤੋਂ ਪਿੱਛੋਂ ਸ਼ਾਇਦ ਚੌਦਾਂ ਨੰਬਰ ਵਲ ਤੁਸਾਂ ਨੂੰ ਕੋਈ ਆਉਣ ਨਾ ਦੇਵੇ।

ਸਰਦਾਰ ਭਗਤ ਸਿੰਘ ਨੇ ਆਪਣੇ ਉਨ੍ਹਾਂ ਸਾਥੀਆਂ ਨੂੰ ਆਖਿਆ ਸੀ, ਜਿਨ੍ਹਾਂ ਨੂੰ ਉਮਰ, ਸਤ ਸਾਲ ਜਾਂ ਪੰਜ ਸਾਲ ਦੀ ਸਜ਼ਾ ਹੋਈ ਸੀ। ਮਹਾਂਬੀਰ ਸਿੰਘ ਨੇ ਘੁਟਕੇ ਜਫੀ ਪਾਈ ਤੇ ਪਿਆਰ ਦੇ ਗਲੇਡੂ ਭਰ ਕੇ ਆਖਿਆ, "ਵੀਰਾ ਅਫਸੋਸ ਹੈ ਪ੍ਰਣ ਤਾਂ ਇਹ ਸੀ ਕਿ ਇਕੱਠੇ ਮਰਾਂ ਜੀਵਾਂਗੇ। ਮੈਨੂੰ ਉਮਰ ਕੈਦ ਦੀ ਥਾਂ ਸਜ਼ਾਏ ਮੌਤ ਮਿਲਦੀ ਤਾਂ ਚੰਗਾ ਸੀ। ਜਾਂ ਤੈਨੂੰ ਉਮਰ ਕੈਦ ਹੁੰਦੀ।" ਦਿਲਾਂ ਵਿਚ ਯਾਦਾਂ ਅਮਰ ਰਹਿਣੀਆਂ ਚਾਹੀਦੀਆਂ ਹਨ। ਇਸ ਦੁਨੀਆਂ ਦੇ ਛੱਡਣ ਦਾ ਕੀ ਹੈ? ਕੋਈ ਅੱਜ ਤੁਰਦਾ ਹੈ ਕੋਈ ਕੱਲ।' ਭਗਤ ਸਿੰਘ ਨੇ ਉਤਰ ਦਿਤਾ।

'ਵਿਛੜਣ ਨੂੰ ਚਿੱਤ ਨਹੀਂ ਕਰਦਾ!'

'ਵਿਛੜਨਾ ਪੈਂਦਾ ਹੈ।'

ਸੁਪ੍ਰੰਟੈਂਡੰਟ ਦਾ ਹੁਕਮ ਜੇਹਲ ਵਿਚ ਰੱਬੀ ਹੁਕਮ ਹੁੰਦਾ ਹੈ। ਡਿਪਟੀ, ਲੰਬਰਦਾਰਾਂ ਤੇ ਚੀਫ਼ ਹੈਡਵਾਡਰ ਨੇ ਸ੍ਰ: ਭਗਤ ਸਿੰਘ, ਰਾਜ ਗੁਰੂ ਤੇ ਸੁਖਦੇਵ ਦੇ ਬਿਸਤਰੇ ਤੇ ਉਹਨਾਂ ਦੇ ਸਾਮਾਨ ਚੁਕਵਾਕੇ ਤਿੰਨਾਂ ਨੂੰ ਹੀ ਚੌਦਾਂ ਨੰਬਰ