ਪੰਨਾ:ਸਰਦਾਰ ਭਗਤ ਸਿੰਘ.pdf/166

ਇਹ ਸਫ਼ਾ ਪ੍ਰਮਾਣਿਤ ਹੈ

(੧੬੬)

"ਆਪ ਦੇ ਸਾਥੀ ਰਾਜ ਗੁਰੂ ਤੇ ਸੁਖਦੇਵ ਨੂੰ ਵੀ ਏ ਹੋ ਹੀ ਸਜ਼ਾ ਹੈ।" "ਚਿੰਤਾ ਦੀ ਕੋਈ ਗੱਲ ਨਹੀਂ।"
ਵਕੀਲ ਨਾਲ ਅਜੇ ਸ਼ਇਦ ਹੋਰ ਗਲ ਬਾਤ ਹੁੰਦੀ ਪਰ ਸੁਪ੍ਰੰਟੈਂਡੰਟ ਵਿਚੋਂ ਹੀ ਬੋਲ ਪਿਆ। ਉਸ ਨੇ ਸਰਦਾਰ ਭਗਤ ਸਿੰਘ ਨੂੰ ਆਖਿਆ, 'ਆਪ ਆਪਣਾ ਬਿਸਤਰਾ ਉਠਵਾ ਲਈਏ! ਮੁਸ਼ਕਤੀ ਹੈ ਅੱਜ ਤੋਂ ਆਪ ਨੂੰ ਕੋਠੀਆਂ ਵਿਚ ਰਹਿਣਾ ਪਵੇਗਾ। ਮੈਨੂੰ ਬਹੁਤ ਦੁੱਖ ਹੈ ਕਿ ਆਪ ਜਿਹੇ ਨੌਜੁਆਨ ਨੂੰ ਚੌਦਾਂ ਨੰਬਰ *ਵਿਚ ਬੰਦ ਕਰਾਂ!....ਸੁਖਦੇਵ ਤੇ ਰਾਜਗੁਰੂ ਨੂੰ ਵੀ ਸਾਥ ਲੈ ਲਵੋ।"
ਸ੍ਰ: ਭਗਤ ਸਿੰਘ ਦੇ ਕੋਈ ਉੱਤਰ ਦੇਣ ਤੋਂ ਪਹਿਲਾਂ ਸੁਪ੍ਰੰਟੈਂਡੈਂਟ ਨੇ ਆਪਣੇ ਅਰਦਲੀ ਨੰਬਰਦਾਰ ਨੂੰ ਆਖਿਆ,"ਇਨਾਂ ਤਿੰਨਾਂ ਦੇ ਬਿਸਤ੍ਰੇ ਤੇ ਸਾਮਾਨ ਚੁਕਵਾਕੇ ਚੌਦਾਂ ਨੰਬਰ ਵਿਚ ਜੋ ਤਿੰਨ ਕੋਠੀਆਂ ਖਾਲੀ ਹਨ ਉਨ੍ਹਾਂ ਵਿਚ ਲੈ ਜਾਓ। ਬੜੇ ਸਤਿਕਾਰ ਨਾਲ ਸਰਦਾਰ ਸਾਹਿਬ ਨੂੰ ਕੋਈ ਤਕਲੀਫ ਨਾ ਹੋਵੇ।" (ਸਰਦਾਰ ਭਗਤ ਸਿੰਘ ਨੂੰ ਸੰਬੋਧਨ ਕਰਕੇ) ਨਰਾਜ਼ ਨਾ ਹੋਣਾ ਸਰਦਾਰ ਸਾਹਿਬ ਸਰਕਾਰੀ ਹੁਕਮ ਹੈ। ਅਸਾਂ ਦਾ ਕੋਈ ਘਰ ਦਾ ਮਾਮਲਾ ਨਹੀਂ, ਕਿਸੇ ਤਰਾਂ ਦੀ ਤਕਲੀਫ ਹੋਵੇ ਤਾਂ ਦੱਸਣ।"

"ਆਪ ਦੀ ਕ੍ਰਿਪਾ ਜਿੱਥੇ ਬਿਸਤ੍ਰਾ ਲੈ ਚਲੋ ਉਥੇ ਹੀ

*ਸੰਟਰਲ ਜੇਹਲ ਵਿਚ ਚੌਦਾਂ ਨੰਬਰ ਕੋਠੜੀਆਂ ਉਹ ਸਨ ਜਿੱਥੇ ਸਜ਼ਾਏ ਮੌਤ ਵਾਲੇ ਕੈਦੀਆਂ ਨੂੰ ਰੱਖਿਆ ਜਾਂਦਾ ਹੈ।