ਪੰਨਾ:ਸਰਦਾਰ ਭਗਤ ਸਿੰਘ.pdf/160

ਇਹ ਸਫ਼ਾ ਪ੍ਰਮਾਣਿਤ ਹੈ

(੧੬੦)



੭. ਪਾਲ।
੮. ਕੁੰਦਨ ਲਾਲ।
੯. ਸਤੰਗੋ।
ਇਨ੍ਹਾਂ ਵਿਚੋਂ ਕੁਝ ਨੂੰ ਪੂਨਾ ਤੇ ਹੋਰ ਅਸਥਾਨਾਂ ਤੋਂ ਗਿਫਤਾਰ ਕਰਕੇ ਮੁਕੱਦਮਾਂ ਚਲਣ ਵਿਚਾਲੇ ਲਾਹੌਰ ਸੈਂਟਰਲ ਜੇਹਲ ਵਿੱਚ ਲਿਆਂਦਾ ਗਿਆ। ਇਨ੍ਹਾਂ ਵਿਚੋਂ ਨੰਬਰ ੪. ਸੈਨਾਪਤੀ ਚੰਦਰ ਸ਼ੇਖਰ ਆਜ਼ਾਦ ਨੂੰ ਗੁਵਾਲੀਅਰ ਵਿੱਚ ਫਾਂਸੀ ਦਿੱਤਾ ਗਿਆ ਜਿਥੋਂ ਦਾ ਉਹ ਵਸਨੀਕ ਸੀ। ਉਸ ਸ਼ਹੀਦ ਦੀ ਵਿਧਵਾ ਮਾਤਾ ਅਜੇ ਗੁਵਾਲੀਅਰ ਵਿੱਚ ਜੀਵਨ ਦੇ ਦਿਨ ਕੱਟ ਰਹੀ ਹੈ।
ਦੋਸ਼ੀਆਂ ਦੇ ਅਦਾਲਤ ਵਿੱਚ ਪੇਸ਼ ਹੋਣ ਤੋਂ ਨਾਂਹ ਕਰਨਾ ਸਪੈਸ਼ਲ ਟ੍ਰਬਿਊਨਲ ਦੇ ਸਾਹਮਣੇ ਇਕ ਵੱਡਾ ਕਾਨੂੰਨੀ ਅੜਿਕਾ ਸੀ, ਕਿਉਂਕਿ ਪਹਿਲੇ ਫੌਜਦਾਰੀ ਕਾਨੂੰਨ ਦੀ ਰੂਹ ਅਨੁਸਾਰ ਕਿਸੇ ਦੋਸ਼ੀ ਦੀ ਗੈਰ ਹਾਜ਼ਰੀ ਵਿਚ ਕੋਈ ਮੁਕੱਦਮਾ ਨਹੀਂ ਸੀ ਚਲ ਸਕਦਾ। ਜੱਜਾਂ ਨੇ ਮੁਕੱਦਮੇਂ ਦੀ ਤਾਰੀਖ ਪੇਸ਼ੀ ਲੰਮੀ ਪਾਕੇ ਪੰਜਾਬ ਸਰਕਾਰ ਨੂੰ ਲਿਖ ਦਿਤਾ ਕਿ ਮੁਕੱਦਮਾ ਕਿਵੇਂ ਅਗੇ ਤੁਰੇ। ਪੁਲਸ ਧਕੇ ਨਾਲ ਦੋਸ਼ੀਆਂ ਨੂੰ ਅਦਾਲਤ ਵਿਚ ਹਾਜ਼ਰ ਕਰਨ ਤੋਂ ਅਸਮਰਥ ਹੈ ਕਿਉਂਕਿ ਸਾਰੇ ਦੇ ਸਾਰੇ ਮੁਲਜ਼ਮ ਭੁੱਖ-ਹੜਤਾਲ ਕਰੀ ਪਏ, ਨੇ। ਲੰਮੇਰੀ ਭੁੱਖ-ਹੜਤਾਲ ਦੇ ਕਾਰਨ ਉਨ੍ਹਾਂ ਦੀ ਸਰੀਰਕ ਦਸ਼ੀ ਮਾੜੀ ਹੈ। ਉਹ ਸਖਤੀ ਨ ਸਹਿ ਸਕਦੇ।
ਪੰਜਾਬ ਸਰਕਾਰ ਨੇ ਕੇਂਦਰੀ ਸਰਕਾਰ ਨਾਲ ਸਲਾਹ ਮਸ਼ਵਰਾ ਕਰਨ ਦੇ ਪਿਛੋਂ ਗਵਰਨਰ ਕੋਲੋਂ ਇਕ ਆਰਡੀਨੈਂਸ