ਪੰਨਾ:ਸਰਦਾਰ ਭਗਤ ਸਿੰਘ.pdf/157

ਇਹ ਸਫ਼ਾ ਪ੍ਰਮਾਣਿਤ ਹੈ

(੧੫੭)

ਅਜੇ ਕੱਚੇ ਹੁੰਦੇ ਨੇ। ਜਾਂ ਕਿਸੇ ਦਾ ਜੀਵਨ ਮਨੋਰਥ ਦੇਖ ਦੇਖੋ ਦੇਖੀ ਆਪਣੇ ਜੀਵਨ ਦਾ ਮਨੋਰਥ ਵੀ ਓਹੋ ਹੀ ਮਿੱਥ ਲੈਦੇਂ ਨੇ, ਪਰ ਹਾਣ ਲਾਭ ਨਹੀਂ ਸੋਚਦੇ। ਸੋਨਾ ਕੁਠਾਲ ਵਿੱਚ ਪਰਖਿਆ ਜਾਂਦਾ ਹੈ। ਦੇਸ਼ ਜਾਂ ਲੋਕ ਭਗਤ ਦੇ ਪਰਖਣ ਵਾਸਤੇ ਫਾਂਸੀ ਦਾ ਤਖਤਾ, ਜੇਹਲ ਦੀ ਕਾਲ ਕੋਠੜੀ, ਘਰ ਦੀ ਬਰਬਾਦੀ ਅਤੇ ਪੁਲਸ ਦੀ ਮਾਰ ਹੈ ਜੋ ਇਨ੍ਹਾਂ ਸਾਰੀਆਂ ਅਸਹਿ ਤਕਲੀਫਾਂ ਦਾ ਮੁਕਾਬਲਾ ਕਰ ਲੈਂਦਾ ਹੈ, ਉਹ ਸਚਾ ਦੇਸ਼ ਭਗਤ ਹੈ। ਉਹ ਮਰ ਕੇ ਵੀ ਸੰਸਾਰ ਵਿਚ ਅਮਰ ਰਹਿੰਦਾ ਹੈ। ਡੋਲ ਜਾਂਦਾ ਹੈ ਉਸ ਨੂੰ ਲੋਕ ਘਿਰਨਾ ਨਾਲ ਚੇਤੇ ਕਰਦੇ ਹਨ। ਉਹ ਸਿਰ ਉੱਚਾ ਕਰਕੇ ਤੇ ਛਾਤੀ ਤੱਣਕੇ ਨਹੀਂ ਤੁਰ ਫਿਰ ਸਕਦਾ। ਉਸ ਦੀ ਆਪਣੀ ਆਤਮਾ ਹੀ ਉਸ ਨੂੰ ਲਾਹਨਤਾਂ ਪਾਉਂਦੀ ਰਹਿੰਦੀ ਹੈ।
'ਫਕੀਰਾ ਫਕੀਰੀ ਦੂਰ ਹੈ ਜਿਉਂ ਉੱਚੀ ਲੰਮੀ ਖਜੂਰ। ਚੜ੍ਹ ਜਾਏ ਤਾਂ ਪੀਵੇਂ ਪ੍ਰੇਮਰਸ ਡਿੱਗ ਪਏ ਤਾਂ ਚਕਨਾਚੂਰ।'
ਜੋ ਵੀਰਾਂ ਦੇ ਦੁਸ਼ਮਣ ਬਣੇ ਉਹ ਇਹ ਸਜਨ ਸਨ:- ਗੋਪਾਲ, ਹੰਸ ਰਾਜ ਵੋਹਰਾ, ਰਾਮ ਸਰਨ ਦਾਸ, ਲਲਤ ਕੁਮਾਰ ਮੁਕਰ ਜੀ, ਬ੍ਰਹਮ ਦੱਤ, ਜਤਿੰਦਰ ਘੋਸ਼ ਅਤੇ ਮਨਮੋਹਨ ਮੁਕਰ ਜੀ। ਇਹ ਮੌਤ ਤੋਂ ਡਰੇ ਸਨ, ਪਰ ਇਨ੍ਹਾਂ ਵਿਚੋਂ ਈ ਮਰ ਗਏ ਹਨ ਤੇ ਰਹਿੰਦਿਆਂ ਨੂੰ ਥੋੜੇ ਦਿਨਾਂ ਨੂੰ ਮਰ ਜਾਣਾ ਹੈ। ਪਰ ਕਲੰਕ ਦਾ ਟਿੱਕਾ ਮੱਥੇ ਲਵਾ ਗਏ ਜੋ ਅਮਿਟ ਹੈ।
ਇਹ ਸਾਰੇ ਹੀ ਜੇਹਲ ਵਿਚ ਡਕੇ ਹੋਏ ਸਨ ਇ੍ਹਨਾਂ ਨੂ੍ੰ ਕਿਸੇ ਦੇ ਮਥੇ ਨਹੀਂ ਸੀ ਲਗਣ ਦਿੱਤਾ ਜਾਂਦਾ ਕਿ ਕਿਸੇ