ਪੰਨਾ:ਸਰਦਾਰ ਭਗਤ ਸਿੰਘ.pdf/156

ਇਹ ਸਫ਼ਾ ਪ੍ਰਮਾਣਿਤ ਹੈ

( ੧੫੬ )

੧੪.

ਸ: ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਿਰੁਧ ਜੋ ਪੁਲਸ ਨੇ ਮਕੱਦਮਾ ਤਿਆਰ ਕੀਤਾ ਉਸ ਮੁਕੱਦਮੇਂ ਦਾ ਨਾਂ 'ਲਾਹੌਰ ਸਾਜ਼ਸ਼ ਕੇਸ ੧੯੨੯' ਰਖਿਆ ਸੀ। ਇਸ ਕੇਸ ਵਿੱਚ ੩੨ ਮੁਲਜ਼ਮ ਸਨ, ਜਿਨ੍ਹਾਂ ਵਿਚੋਂ ੯ ਅਜੇ ਹੱਥ ਨਹੀਂ ਸਨ ਆਏ। ਉਹ ਭਾਰਤ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਲੁਕੇ ਫਿਰਦੇ ਸਨ। ਪੁਲਸ ਦੀਆਂ ਅੱਖਾਂ ਨੂੰ ਧੋਖਾ ਦੇਣ ਵਿੱਚ ਹੁਸ਼ਿਆਰ ਸਨ। ਸੱਤਾਂ ਆਦਮੀਆਂ ਨੂੰ ਪੁਲਸ ਨੇ ਡਰ ਤੋਂ ਲਾਲਚ ਦੇਕੇ ਸੁਲਤਾਨੀ ਗਵਾਹ ਬਣਾ ਲਿਆ ਸੀ। ਸੁਲਤਾਨੀ ਗਵਾਹ ਕੀ ਬਣੇ? ਉਹ ਜੁਆਨ ਵਤਨ-ਧਰੋਹੀ ਜਾਂ 'ਗ਼ਦਾਰ' ਹੋ ਗਏ। ਮੌਤ ਤੇ ਸਰੀਰਕ ਕਸ਼ਟਾਂ ਤੋਂ ਡਰ ਗਏ। ਜਿੰਨਾ ਸਾਥੀਆਂ ਨਾਲ ਪਿਆਰ ਦੀ ਸਾਂਝ ਪਾਈ ਸੀ, ਜਿੰਨਾ ਨਾਲ ਸਾਂਝੇ ਜੀਵਨ ਮਰਨ ਦੇ ਕੌਲ ਕੀਤੇ ਸਨ, ਅਤੇ ਜਿੰਨਾਂ ਮਿੱਤ੍ਰਾਂ ਦੇ ਨਾਲ ਬੈਠਕੇ ਰੋਟੀਆਂ ਖਾਧੀਆਂ ਸਨ, ਓਨਾਂ ਦੇ ਮਿੱਤ੍ਰਾਂ ਵਿਰੁਧ ਗਵਾਹੀ ਦੇ ਕੇ ਉਨਾਂ ਨੂੰ ਕੈਦ ਕਰਾਉਣ ਤੇ ਫਾਹੇ ਲਵਾਉਣ ਨੂੰ ਤਿਆਰ ਹੋ ਪਏ ਬਣ ਗਏ ਮਿੱਤ੍ਰ-ਮਾਰ, ਮਿੱਤ੍ਰ ਮਾਰ ਨਰਕ ਦਾ ਭਾਗੀ ਹੁੰਦਾ ਹੈ। ਉਸ ਨੂੰ ਏਥੇ ਫਿੱਟਕਾਂ ਪੈਂਦੀਆਂ ਹਨ ਅਤੇ ਅਗਲੀ ਦੁਨੀਆਂ ਵਿੱਚ ਉਹ ਭਿਆਨਕ ਅੱਗ ਵਿੱਚ ਲੰਮੇਰੇ ਸਮੇਂ ਤਕ ਸੜਦਾ ਰਹਿੰਦਾ ਹੈ। ਲਾਲਚ ਤੇ ਡਰ ਦੇ ਕਾਰਨ ਉਹ ਲੋਕ ਜੀਵਨ ਪੈਂਤੜੇ ਤੋਂ ਥਿੜਕਦੇ ਨੇ