ਪੰਨਾ:ਸਰਦਾਰ ਭਗਤ ਸਿੰਘ.pdf/148

ਇਹ ਸਫ਼ਾ ਪ੍ਰਮਾਣਿਤ ਹੈ

( ੧੪੮ )

ਖਤਰੇ ਵਿੱਚ ਪੈ ਗਈਆਂ।
ਹੋਣੀ ਹੋਕੇ ਰਹਿੰਦੀ ਹੈ। ੧੩ ਸਤੰਬਰ ੧੯੨੯ ਦਾ ਚੰਦਰਾ ਦਿਹਾੜਾ ਆ ਗਿਆ, ਭੁੱਖ ਹੜਤਾਲ ਦਾ ਉਹ ੬੪ਵਾਂ ਦਿਨ ਸੀ, ਉਸ ਦਿਨ ਸਿਵਲ ਸਰਜਨ ਤੇ ਦੋ ਹੋਰ ਡਾਕਟਰ ਜੇਹਲ ਵਿਚ ਆਏ ਸਨ। ਕੰਪੋਡਰ, ਜੇਹਲ ਦੇ ਵਾਡਰ ਅਤੇ ਅਫਸਰ ਦੇ ਅੜਦਲੀ ਬੜੀ ਘਬਰਾਹਟ ਵਿਚ ਏਧਰ ਓਧਰ ਭਜੇ ਫਿਰਦੇ ਸਨ, ਜੋ ਉਨ੍ਹਾਂ ਦੀ ਭੱਜ-ਦੌੜ ਤੇ ਘਬਰਾਹਟ ਦੇਖਕੇ ਕੋਈ ਸਵਾਲ ਕਰਦਾ, ਕੀ ਮਾਮਲਾ ਹੈ ਅੱਜ?'
'ਕੁਝ ਭੁਖ ਹੜਤਾਲੀ ਬਹੁਤ ਤੰਗ ਨੇ ਉਨ੍ਹਾਂ ਦੇ ਜੀਉਂਦੇ ਰਹਿਣ ਦੀ ਕੋਈ ਆਸ ਨਹੀਂ, ਸਿਵਲ ਸਰਜਨ ਆਇਆ ਹੋਇਆ ਹੈ।'
'ਸਫਾਈ ਉਤੇ ਬਹੁਤ ਜ਼ੋਰ ਹੈ।'
'ਖਿਆਲ ਹੈ ਗਵਰਨਰ ਤੇ ਡਿਪਟੀ ਕਮਿਸ਼ਨਰ ਨਾ ਅੰਦਰ ਆਂ ਜਾਣ। ਆਈ. ਜੀ. ਨੂੰ ਵੀ ਟੈਲੀਫੋਨ ਕੀਤਾ ਗਿਆ ਹੈ।'
'ਕਿੰਨੇ ਜੁਆਂਨ ਤੰਗ ਹਨ?'
'ਦਸਾਂ ਦੀ ਹਾਲਤ ਤਾਂ ਬਹੁਤ ਨਾਜ਼ਕ ਹੈ, ਉਹ ਨਹੀਂ ਬਚਣਗੇ, ਜਤਿੰਦਰ ਨਾਥ ਦਾਸ ਨੂੰ ਤਾਂ ਗਸ਼ ਤੇ ਗਸ਼ ਪੈ ਰਹੀ ਹੈ।'
ਦੇਖਣਾ ਪਈ,ਉਸ ਬੰਗਾਲੀ ਸ਼ੇਰ ਨੂੰ ਕੁਝ ਨਾ ਹੋਵੇ ਜੇ ਕੋਈ ਅਬੀ ਨਬੀ ਹੋ ਗਈ ਤਾਂ ਪੰਜਾਬ ਬਦਨਾਮ ਹੋ ਜਾਵੇਗਾ।
'ਆਪਣੇ ਵਸ ਦੀ ਗਲ ਨਹੀਂ ਕੀ ਕਰੀਏ, ਲੰਮੀ