ਪੰਨਾ:ਸਰਦਾਰ ਭਗਤ ਸਿੰਘ.pdf/143

ਇਹ ਸਫ਼ਾ ਪ੍ਰਮਾਣਿਤ ਹੈ

( ੧੪੩ )

ਸੁਪ੍ਰੰਟੈਂਡੈਂਟ ਕੁਝ ਕਹਿਰਵਾਨ ਹੋ ਕੇ ਬੋਲਿਆ।
'ਨਹੀਂ!'
ਲੱਖੂ ਨੇ ਦਲੇਰੀ ਨਾਲ ਹਿੱਕ ਚੌੜੀ ਕਰਕੇ ਉਤਰ ਦਿੱਤਾ।
'ਲੀੜੇ ਲਾਹ ਤੇ ਚਲ ਟਿਕ ਟਿੱਕੀ ਤੇ ਤੀਹ ਬੈਂਤ!'
ਸਪ੍ਰੰਟੈਂਡੰਟ ਦਾ ਹੁਕਮ ਸੀ।
ਲੱਖੂ ਛੱਬੀ ਕੁ ਸਾਲ ਦਾ ਸੌਖਾ ਗਭਰੂ ਸੀ। ਕਤਲ ਦੇ ਕੇਸ ਵਿਚ ਦਸ ਸਾਲ ਕੈਦ ਹੋਈ ਹੋਈ ਸੀ। ਸਪ੍ਰੰਟੈਂਡੰਟ ਦਾ ਹੁਕਮ ਸੁਣਕੇ ਉਹ ਉਠਿਆ। ਗਲੋਂ ਕੁੜਤਾ ਤੇ ਤੇੜੋ ਪਜਾਮਾ ਲਾਹ ਦਿੱਤਾ। ਮਲਮਲ ਦਾ ਪਰਨਾ ਤੇੜ ਵਲ ਕੇ ਟਿੱਕਟਿਕੀ ਦੇ ਕੋਲ ਚਲਿਆ ਗਿਆ। ਰਵਾਜ ਅਨੁਸਾਰ ਬੈਂਤ ਮਾਰਨ ਵਾਲਾ ਕਾਲੂ ਉਸ ਨੂੰ ਟਿੱਕਟਿੱਕੀ ਨਾਲ ਬੰਨਣ ਲਗਾ ਤਾਂ ਲੱਖੂ ਨੇ ਅਗੋਂ ਹਸ ਕੇ ਉਤਰ ਦਿਤਾ ਕਾਲੂ ਬੰਨ੍ਹਣ ਦੀ ਲੋੜ ਨਹੀਂ ਖੁਲ੍ਹੇ ਨੂੰ ਹੀ ਰੀਝ ਨਾਲ ਬੈਂਤ ਮਾਰ! ਜਿੰਨਾਂ ਮਾਂ ਦਾ ਦੁੱਧ ਪੀਤਾ ਈ ਉਨੇ ਜ਼ੋਰ ਨਾਲ
ਬੈਂਤ ਮਾਰੀਂ। ਅਜ ਮੈਂ ਪਹਿਲੀ ਵਾਰ ਚਾਅ ਨਾਲ ਬੈਂਤ ਖਾਣ ਲੱਗਾ ਹਾਂ।'
ਕਾਲੂ ਨੇ ਇੱਕ ਨਾ ਸੁਣੀ। ਲੱਖੂ ਦੇ ਹੱਥ ਤੇ ਪੈਰ ਟਿੱਕ ਟਿੱਕੀ ਵਿਚ ਅੜਾ ਕੇ ਕਸ ਦਿਤੇ। ਲਕ ਨੂੰ ਚਮੜੇ ਦੀ ਪੇਟੀ ਨਾਲ ਬੰਨ੍ਹ ਦਿੱਤਾ। ਆਪਣੇ ਸਰੀਰ ਨੂੰ ਕਾਇਮ ਕਰਨ ਵਾਸਤੇ ਲੱਖੂ ਨੇ ਮਨ ਨੂੰ ਕ੍ਰੋਧ ਦੀ ਪਾਣ ਚੜ੍ਹੀ। ਬਦਲ ਵਾਂਗ ਗਰਜਕੇ ਬੋਲਿਆ,-'ਕਾਲੁ, ਤੂੰ ਮੇਰਾ ਕੈਦੀ ਭਰਾ ਏ,
ਇਹਨਾਂ ਦੇ ਹੁਕਮ ਨਾਲ ਬੈਂਤ ਮਾਰਦਾ ਏ। ਤੇਰਾ ਦੋਸ਼ ਕੋਈ ਨਹੀਂ, ਪਰ ਮੈਂ ਇਹਨਾਂ ਜ਼ਾਲਮਾਂ ਨੂੰ ਪੁੱਛਦਾ ਹਾਂ ਕਿ