ਪੰਨਾ:ਸਰਦਾਰ ਭਗਤ ਸਿੰਘ.pdf/140

ਇਹ ਸਫ਼ਾ ਪ੍ਰਮਾਣਿਤ ਹੈ

( ੧੪੦ )

ਕੋਲੋਂ ਮਾਰ ਵੀ ਖਾ ਬੈਠਾ ਸੀ।
'ਸਾਹਿਬ ਬਹਾਦਰ ਨੂੰ ਆ ਲੈਣ ਦਿਓ! ਅੱਜ ਕੋਈ ਫੈਸਲਾ ਕੀਤਾ ਜਾਏਗਾ....ਇਸ ਤਰ੍ਹਾਂ ਤਾਂ ਸਾਡੀਆਂ ਨੌਕਰੀਆਂ ਵੀ ਖਤਰੇ ਵਿਚ ਹਨ। ਅੰਗ੍ਰੇਜ਼ ਅਫਸਰ ਅਸਾਨੂੰ ਵੀ ਬੇਈਮਾਨ ਸਮਝ ਰਹੇ ਨੇ।'
ਕੁਰਸੀ ਉਤੇ ਬੈਠਿਆਂ ਹੋਇਆਂ ਦਰੋਗੇ ਨੇ ਉਤਰ ਦਿੱਤਾ, ਕੋਧ ਨਾਲ ਉਹ ਕੰਬ ਰਿਹਾ ਸੀ, ਉਸਦੀਆਂ ਅੱਖਾਂ ਲਾਲ ਸੁਰਖ ਸਨ। ਮੱਥੇ ਦੀਆਂ ਤਿਊੜੀਆਂ ਦੇਖਕੇ ਲਾਗੇ ਖਲੋਤੇ ਕੈਦੀ ਭੈ ਭੀਤ ਹੋ ਰਹੇ ਸਨ। ਕਿਉਂਕਿ ਇਸ ਦਰੋਗੇ ਦੇ ਗੁੱਸੇ ਦੇ ਨਤੀਜੇ ਨੂੰ ਆਮ ਕੈਦੀ ਚੰਗੀ ਤਰਾਂ ਜਾਣਦੇ ਸਨ। ਉਹ ਬੜੀ ਬੇਸਬਰੀ ਨਾਲ ਸੁਪ੍ਰੰਟੈਂਡੈਂਟ ਦੀ ਉਡੀਕ ਕਰ ਰਿਹਾ ਸੀ। ਘੜੀ ਮੁੜੀ ਹੱਥ-ਘੜੀ ਵਲ ਦੇਖੀ ਜਾਂਦਾ ਸੀ ਕਿ ਉਹ ਕਦੋਂ ਨੌਂ ਵਜਾਉਂਦੀ ਹੈ।
ਛੇ ਦਿਨ ਤਾਂ ਭੁੱਖ-ਹੜਤਾਲ ਦੀ ਖਬਰ ਜੇਹਲ ਦੀਆਂ ਕੰਧਾਂ ਤੋਂ ਬਾਹਰ ਨਾ ਗਈ। ਪਰ ਸਤਵੇਂ ਦਿਨ ਪੰਜਾਬ ਦੀਆਂ ਸਾਰੀਆਂ ਅਖਬਾਰਾਂ ਨੇ ਮੋਟੇ ਸਿਰਲੇਖ ਛਾਪ ਕੇ ਖਬਰ ਦਿੱਤੀ ਕਿ "ਲਾਹੌਰ ਸੰਟਰਲ ਜੇਹਲ ਵਿੱਚ ਰਾਜਸੀ ਤੇ ਇਖਲਾਕੀ ਕੈਦੀਆਂ ਨੇ ਭੁੱਖ ਹੜਤਾਲ ਕਰ ਦਿੱਤੀ ਹੈ। ਕਈਆਂ ਕੈਦੀਆਂ ਨੂੰ ਬੈਂਤਾਂ ਦੀ ਸਜ਼ਾ ਦਿੱਤੀ ਗਈ .....ਦੇ ਰਾਜਸੀ ਕੈਦੀਆਂ ਨੂੰ ਬਹੁਤ ਬੁਰੀ ਤਰਾਂ ਕੁਟਿਆ ਗਿਆ। ਉਨ੍ਹਾਂ ਦੀ ਹਾਲਤ ਬਹੁਤ ਨਾਜ਼ਕ ਹੋ ਗਈ ਹੈ।'
ਅਖਬਾਰਾਂ ਵਿਚ ਭੁੱਖ-ਹੜਤਾਲ ਦੀ ਖਬਰ ਪੜਕੇ ਦੇਸ਼ ਦੇ ਰਾਜਸੀ ਆਗੂ, ਕੈਦੀਆਂ ਦੇ ਮਿਤ੍ਰ ਤੇ ਰਿਸ਼ਤੇਦਾਰ