ਪੰਨਾ:ਸਰਦਾਰ ਭਗਤ ਸਿੰਘ.pdf/139

ਇਹ ਸਫ਼ਾ ਪ੍ਰਮਾਣਿਤ ਹੈ

( ੧੩੯ )

ਡਿਪਟੀ ਨੇ ਉੱਤਰ ਦਿੱਤਾ।
ਉਸੇ ਡਿਪਟੀ ਨੇ ਆਪਣੇ ਅਰਦਲੀ ਲੰਬਰਦਾਰ ਨੂੰ ਅੱਗੇ ਅੱਗੇ ਹੁਕਮ ਕੀਤਾ, 'ਜਾਹ ਲਾਂਗਰੀਆਂ ਨੂੰ ਆਖ ਦਸ ਨੰਬਰੀਆ ਲਿਆਉਣ।
'ਬਹੁਤ ਹੱਛਾ ਸਰਕਾਰ।'
ਇਹ ਆਖਕੇ ਅਰਦਲੀ ਉਸੇ ਪੈਰ ਤੋਂ ਸਨਤੋੜ ਨੱਸ ਉੱਠਿਆ। ਦਰੋਗਾ ਫਿਰ ਡਿਪਟੀਆਂ ਨੂੰ ਕਹਿਣ ਲੱਗਾ:-
'ਰਤਾ ਨਰਮੀ ਨਾ ਵਰਤੋ ਜੇਹਲ ਖਰਾਬ ਹੋ ਰਹੀ ਹੈ। ਸਾਹਿਬ ਬਹਾਦਰ ਬਹੁਤ ਖਫ਼ਾ ਹੋ ਰਹੇ ਨੇ। ਆਈ. ਜੀ. ਸਾਹਿਬ ਬਹਾਦਰ ਵੀ ਕ੍ਰੋਧ ਭਰੀਆਂ ਚਿੱਠੀਆਂ ਲਿਖ ਰਹੇ ਨੇ। ਸੂਰ ਦੇ ਬੱਚਿਆਂ ਨੂੰ ਕੁਟ ਕੁਟ ਕੇ ਉਡਾ ਦਿਓ...ਸਖਤੀ ਕੀਤੇ ਬਗੈਰ ਕਦੀ ਹੜਤਾਲ ਨਹੀਂ ਟੁਟਣੀ।....ਜੇ ਕੋਈ ਬਹੁਤਾ ਆਕੜੇ ਤਾਂ ਅਲਾਰਮ ਕਰੋ। ਸੀਟੀ ਕਰੋ ਮੈਂ ਨਜਿੱਠ ਲਵਾਂਗਾ,ਇਨ੍ਹਾਂ ਕਾਂਗ੍ਰਸੀਆਂ ਨੇ ਬਹੁਤ ਤੰਗ ਕੀਤਾ ਹੈ।
'ਸਰਕਾਰ ਨੇ ਇੱਕ ਵਾਰ ਅਲਾਰਮ ਹੋ ਜਾਵੇ ਤਾਂ ਸਭ ਮਾਮਲੇ ਤੈਹ ਹੋ ਜਾਣ। ਇੱਕ ਲੰਬਰਦਾਰ (ਕੈਦੀ) ਬੋਲਿਆ।
'....ਉਸ ਦਿਨ ਪੰਜਾਂ ਨੂੰ ਕਸੂਰੀ ਕੋਠੀਆਂ ਵਿਚ ਕੁਟਿਆ ਸੀ ਤਾਂ ਦਸਾਂ ਡਰਦਿਆਂ ਨੇ ਭੁੱਖ ਹੜਤਾਲ ਛੱਡ ਦਿੱਤੀ ਸੀ। ਛਿਤਰਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ।
ਜੇਹਲ ਅਫਸਰਾਂ ਦਾ ਇਕ ਬਹੁਤਾ ਵਫਾਦਾਰ ਚਾਟੜਾ ਬੋਲ ਪਿਆ। ਉਹ ਕੈਦੀ ਹੁੰਦਿਆਂ ਹੋਇਆਂ ਕੈਦੀ ਵੀਰਾਂ ਦਾ ਦੁਸ਼ਮਣ ਸੀ। ਦੁਸ਼ਮਨੀ ਇਸ ਕਰਕੇ ਕਰਦਾ ਸੀ ਕਿ ਜੇਹਲ ਵਾਲੇ ਉਹਨੂੰ ਮੁਆਫ਼ੀ ਬਹੁਤੀ ਦੇਣ। ਦੋ ਵਾਰ ਕੈਦੀਆਂ