ਪੰਨਾ:ਸਰਦਾਰ ਭਗਤ ਸਿੰਘ.pdf/136

ਇਹ ਸਫ਼ਾ ਪ੍ਰਮਾਣਿਤ ਹੈ

( ੧੩੬ )


ਸਜ਼ਾਵਾਂ ਮਿਲ ਚੁਕੀਆਂ ਸਨ ਕਿਉਂਕਿ ਉਨ੍ਹਾਂ ਨੇ ਕਿਸੇ ਨਾ ਕਿਸੇ ਲਾਲਚ ਮਿਤ੍ਰਤਾ ਜਾਂ ਮਨੁਖੀ ਹਮਦਰਦੀ ਦੇ ਵਲਵਲੇ ਵਿਚ ਆ ਕੇ ਭੁੱਖ ਹੜਤਾਲੀਆਂ ਨਾਲ ਕਿਸੇ ਨਾਂ ਕਿਸੇ ਕਿਸਮ ਦੀ ਹਮਦਰਦ ਪ੍ਰਗਟ ਕੀਤੀ ਸੀ।
ਨਵੇਂ ਜੁਆਨ ਵੀ ਭੁੱਖ ਹੜਤਾਲ ਵਿਚ ਸ਼ਾਮਲ ਹੁੰਦੇ ਜਾਂਦੇ ਸਨ।
ਉਨ੍ਹਾਂ ਨਵਿਆਂ ਨੂੰ ਰੋਕਣ ਵਾਸਤੇ ਜੇਹਲ ਦੇ ਚੱਕਰ ਵਿਚ ਟਿੱਕ ਟਿੱਕੀ ਖੜੀ ਕੀਤੀ ਹੋਈ ਸੀ। ਦੋ ਜੁਆਨ ਜਿਨ੍ਹਾਂ ਦੇ ਰੰਗ ਕਾਲੇ ਸਨ ਤੇ ਡੀਲ-ਡੌਲ ਪਹਿਲਵਾਨਾਂ ਵਰਗੀ ਸੀ ਬੈਂਤਾਂ ਨੂੰ ਹੱਥ ਵਿਚ ਫੜੀ ਖਲੋਤੇ ਸਨ। ਬੈਂਤ ਵੀ ਉਹ ਜਿਨ੍ਹਾਂ ਨੂੰ ਕਈਆਂ ਦਿਨਾਂ ਤੋਂ ਪਾਣੀ ਵਿਚ ਭਿਉਂ ਭਿਉਂ ਕੇ, ਰਖਿਆ ਹੋਇਆ ਤੇ ਕਚ (ਗਲਾਸ) ਪੀਹ ਕੇ ਲਿਆ ਹੋਇਆ ਸੀ। ਜੋ ਮਨੁੱਖ ਦੇ ਨੰਗੇ ਪਿੰਡੇ ਵਿੱਚ ਵੜ ਕੇ ਉਪਰਲੇ ਮਾਸ ਨੂੰ ਉਡਾਅ ਸਕੇ ਤੇ ਚਰਬੀ ਦੀਆਂ ਬੋਰੀਆਂ ਬਾਹਰ ਕੱਢ ਸਕੇ। ਜਿਵੇਂ ਬੈਂਤਾਂ ਨੂੰ ਕਮਾਇਆ ਗਿਆ ਸੀ ਤਿਵੇਂ ਬੈਂਤ ਮਾਰਨ ਵਾਲੇ ਜੁਆਨਾਂ ਨੂੰ ਵੀ ਖੁਰਾਕਾਂ ਖੁਵਾ ਖੁਵਾ ਕੇ ਕੋਤਲ ਘੋੜੇ ਵਾਂਗ ਪਾਲਿਆ ਗਿਆ ਸੀ।
ਸੁਪ੍ਰੰਟੈਂਡੰਟ ਨੇ ਨੌਂ ਵਜੇ ਦਫ਼ਤਰ ਆਉਣਾ ਸੀ।
ਦਰੋਗਾ, ਦੋ ਛੋਟੇ ਡਿਪਟੀ ਤੇ ਚੀਫ ਹੈਡਵਾਡਰ ਸਾਢੇ! ਕੁ ਸਤ ਵਜੇ ਅੰਦਰ ਆ ਗਏ। ਉਨ੍ਹਾਂ ਦੇ ਨਾਲ ਦਸ ਲੰਬਰ ਦਾਰ (ਕੈਦੀ) ਜ਼ਿਲਾ ਮੀਆਂਵਾਲੀ ਦੇ ਚੰਗੇ ਲੰਮੇ ਉੱਚ ਜੁਆਨ ਸਨ। ਜੇਹੜੇ ਉਹਨਾਂ ਅਫਸਰਾਂ ਦੇ ਬਾਡੀਗਾਰਡ ਸਨ। ਉਹ ਸਾਰੀ ਧਾੜ ਬਾਰਕਾਂ ਦਾ ਚੱਕਰ ਲਾ ਕੇ (ਜੇਹਲ ਦਾ