ਪੰਨਾ:ਸਰਦਾਰ ਭਗਤ ਸਿੰਘ.pdf/130

ਇਹ ਸਫ਼ਾ ਪ੍ਰਮਾਣਿਤ ਹੈ

(੧੩੦)

ਸ਼ਾਹੀਆਂ ਨੂੰ ਖਤਮ ਕਰਨ ਵਾਸਤੇ ਕੁਰਬਾਨੀ ਦੀ ਲੋੜ ਹੈ।"
ਕਿਹੋ ਜਹੀ ਕੁਰਬਾਨੀ ਬਾਬਾ ਜੀ? ਭਗਤ ਸਿੰਘ ਨੇ ਪੁਛਿਆ।
"ਜਾਨ ਦੀ-ਸੁਖਾਂ ਦੀ।"
"ਇਹ ਤਾਂ ਮਾਮੂਲੀ ਗਲ ਹੈ!"
"ਮਾਮੂਲੀ ਨਹੀਂ ਮਹਾਨ ਕਠਨ!"
"ਨਹੀਂ ਬਾਬਾ ਜੀ! ਮੇਰੀ ਨਿਗਾਹ ਵਿੱਚ ਕਿਸੇ ਲੋਕ ਸੁਧਾਰ ਤਾਂ ਜਨਤਿਕ ਲਾਭ ਵਾਸਤੇ ਜਾਨ ਵਾਰ ਦੇਣੀ ਸੁਖਾਂ ਨੂੰ ਤਿਆਗਣਾ ਮਾਮੂਲੀ ਗਲ ਹੈ। ਵੀਹ ਸਾਲ ਅਗੇ ਕੈਦ ਹੋਈ ਹੈ, ਜਿਸ ਦੀ ਅਪੀਲ ਕਿਸੇ ਨਹੀਂ ਸੁਣਨੀ। ਕਤਲ ਤੇ ਬਗਾਵਤ ਦਾ ਦੂਸਰਾ ਮੁਕਦਮਾ ਸਿਰ ਤੇ ਹੈ। ਉਸ ਵਿਚ ਜ਼ਰੂਰ ਕੋਠੀ ਲਾਉਣਗੇ....ਇਸ ਵਾਸਤੇ।"
ਭਗਤ ਸਿੰਘ ਨੇ ਇਹ ਸ਼ਬਦ ਇਕ ਨਿਰਾਲੀ ਮੁਸ਼ਕਰਾਹਟ ਤੇ ਖੁਸ਼ੀ ਦੇ ਲਹਿਜੇ ਵਿਚ ਆਖੇ। ਜਿਵੇਂ ਮੌਤ ਦਾ ਮਖੌਲ ਉਡਾਈਦਾ ਹੈ।
ਉਹ ਬਜ਼ੁਰਗ ਕੈਦੀ ਭਗਤ ਸਿੰਘ ਦੇ ਮੱਥੇ ਦਾ ਖਿੜਾ ਤੇ ਅੱਖਾਂ ਦਾ ਹਾਸਾ ਦੇਖਕੇ ਬਹੁਤ ਖੁਸ਼ ਹੋਇਆ। ਉਸ ਨੇ ਸਮਝਿਆ ਇਹ ਨੌਜੁਆਨ ਜੋ ਚਾਹੇ ਕਰ ਸਕਦਾ ਹੈ। ਪਹਾੜ ਨਾਲ ਟਕਰ ਲਾ ਸਕਦਾ ਹੈ। ਵਤਨ ਦੀ ਅਜ਼ਾਦੀ ਬਦਲੇ ਕੁਝ ਕਰਨ ਦੀ ਇੱਛਾ ਬਹੁਤ ਤੀਬਰ ਹੈ।
"ਜੁਆਨ ਮੈਂ ਤੇਰੇ ਹੌਸਲੇ ਦੀ ਦਾਦ ਦੇਂਦਾ ਹਾਂ।"
ਉਹ ਕੈਦੀ ਬੋਲਿਆ।
"ਆਪਣੇ ਸਾਥੀਆਂ ਨੂੰ ਪ੍ਰੇਰ ਤੇ ਭੁੱਖ ਹੜਤਾਲ ਕਰੋ।