ਪੰਨਾ:ਸਰਦਾਰ ਭਗਤ ਸਿੰਘ.pdf/129

ਇਹ ਸਫ਼ਾ ਪ੍ਰਮਾਣਿਤ ਹੈ

(੧੨੯)


ਲਾਹੌਰ ਲਿਆਂਦਾ ਗਿਆ ਸੀ। 'ਲਾਹੌਰ ਸਾਜ਼ਸ਼ ਕੇਸ' ਦੇ ਨਾਂ ਹੇਠ ਇਹ ਮੁਕੱਦਮਾਂ ਚਲਣਾ ਸੀ! ਜਿੰਨ੍ਹਾਂ ਨੌ-ਜੁਆਨਾਂ ਦੇ ਉਪਰ ਨਾਂ ਲਿਖੇ ਹਨ, ਇਨ੍ਹਾਂ ਸਾਰਿਆਂ ਦਾ ਸਬੰਧ ਏਸੇ ਕੇਸ ਨਾਲ ਸੀ। ਇਨ੍ਹਾਂ ਵਿਚੋਂ ਨੌਂ ਅਜੇ ਪੁਲਸ ਦੇ ਹੱਥ ਨਹੀਂ ਸਨ ਆਏ।
ਉਸੇ ਵੇਲੇ ਲਾਹੌਰ ਸੈਂਟਰਲ ਜੇਲ੍ਹ ਵਿਚ ੧੯੧੪-੧੫ ਬਬਰ ਅਕਾਲੀ ਤੇ ਮਾਰਸ਼ਲ ਲਾਅ ਵੇਲੇ ਦੇ ਰਾਜਸੀ ਕੈਦੀ ਵੀ ਸਨ, ਜੋ ਲੰਮੀਆਂ ਕੈਦਾਂ ਭੁਗਤ ਰਹੇ ਸਨ। ਨੌ-ਜੁਆਨਾਂ ਨੇ ਜਦੋਂ ਜੇਹਲ ਕਰਮਚਾਰੀਆਂ ਦੇ ਜ਼ੁਲਮਾਂ ਨੂੰ ਅੱਖੀ ਦੇਖਿਆ ਤੇ ਲੰਮੇ ਕੈਦੀਆਂ ਕੋਲੋਂ ਸੁਣਿਆਂ ਤਾਂ ਉਨ੍ਹਾਂ ਦਾ ਲਹੂ ਖੌਲ ਉਠਿਆ। ਜੇਹਲ ਸੁਧਾਰ ਵਾਸਤੇ ਇੱਕ ਟਕਰ ਲੈਣ ਦੀ ਸਲਾਹ ਕੀਤੀ। ਇਸ ਸਲਾਹ ਜਾਂ ਖਿਆਲ ਦਾ
ਮੁਖੀ ਸਰਦਾਰ ਭਗਤ ਸਿੰਘ ਸੀ।
ਸਬਬ ਇਉਂ ਬਣਿਆਂ ਕਿ ਇਕ ਪੁਰਾਣੇ ਕੈਦੀ ਨੂੰ ਚੀਫ਼ ਹੈਡ ਵਾਡਰ ਨੇ ਕੋਲ ਖਲੋਕੇ ਕੁਟਵਾਇਆ। ਕੈਦੀ ਨੂੰ ਇੰਞ ਕਟਿਆ ਗਿਆ ਜਿਵੇਂ ਸੋਟਿਆਂ ਨਾਲ ਨਾੜ ਸਮੇਤ ਕਣਕ ਦੀ ਭਰੀ ਕੁਟੀਦੀ ਹੈ। ਕੈਦੀ ਬੇਸੁਰਤ ਹੋ ਗਿਆ। ਬੇਸੁਰਤ ਹੋਏ ਹੋਏ ਨੂੰ ਹਸਪਤਾਲ ਲਿਜਾਣ ਦੀ ਥਾਂ ਚੱਕੀ (ਕੋਠੜੀ) ਵਿਚ ਸੁਟ ਦਿੱਤਾ ਗਿਆ। ਨਾਲ ਹੀ ਆਡਰ ਕੀਤਾ ਕਿ ਮਹੀਨਾ ਭਰ ਕਿਸੇ ਨਾਲ ਇਹ ਗਲ ਬਾਤ ਨਾ ਕਰੇ। ਇਸ ਘਟਣਾ ਨੂੰ ਭਗਤ ਸਿੰਘ ਨੇ ਅੱਖੀਂ ਦੇਖਿਆਂ। ਇਕ ਵੀਹ ਸਾਲੇ ਕੈਦੀ ਨਾਲ ਹਮਦਰਦੀ ਵਜੋਂ ਗਲ ਕੀਤੀ। ਉਸ ਕੈਦੀ ਨੇ ਕਿਹਾ-"ਜੇਹਲ ਦੇ ਇਨ੍ਹਾਂ ਜ਼ੁਲਮਾਂ ਤੇ ਧੱਕੇ-