ਪੰਨਾ:ਸਰਦਾਰ ਭਗਤ ਸਿੰਘ.pdf/128

ਇਹ ਸਫ਼ਾ ਪ੍ਰਮਾਣਿਤ ਹੈ

(੧੨੮)

ਕਾਇਮ ਕਰੇਗਾ ..ਇਹ ਧੋਖੇ, ਇਹ ਲੁਟ-ਕਸੁਟ, ਇਹ ਜ਼ੁਲਮ, ਇਹ ਦਬਾਉ ਕਾਨੂੰਨ ਨਹੀਂ ਰਹਿਣ ਦਿੱਤੇ ਜਾਣਗੇ। ਇਕ ਭਗਤ ਸਿੰਘ ਨੂੰ ਜੇ ਫਾਹੇ ਟੰਗ ਦੇਵੋਗੇ ਤਾਂ ਹਜ਼ਾਰਾਂ ਨਹੀਂ ਲੱਖਾਂ ਭਗਤ ਸਿੰਘ ਹੋਰ ਮੈਦਾਨ ਵਿਚ ਆ ਜਾਣਗੇ।'
ਜੇਲ੍ਹ ਵਿੱਚ ਹੀ ਮੁਕੱਦਮਾ ਚਲਿਆ। ਸਫਾਈ ਪੇਸ਼ ਕਰਨ ਦਾ ਮੌਕਾ ਨਾ ਦਿੱਤਾ ਗਿਆ। ਭਾਵੇਂ ਦੋਸ਼ ਦਾ ਇਕਬਾਲ ਸੀ। ਪਰ ਦੋਸ਼ ਕੀਤਾ ਜਿਸ ਵਲਵਲੇ ਵਿਚ ਸੀ, ਉਹ ਦੋਸ਼ ਨਹੀਂ ਗਿਣਿਆ ਜਾਂਦਾ। ਬੰਬ ਮਾਰਨ ਜਾਂ ਬੰਬ ਰਖਣ ਵਾਲੇ ਨੂੰ ਹਥਿਆਰਾਂ ਦੇ ਕਾਨੂੰਨ ਅਨੁਸਾਰ ਵਧ ਤੋਂ ਵਧ ਪੰਜ-ਚਾਰ ਸਾਲ ਸਜ਼ਾ ਹੋ ਸਕਦੀ ਹੈ। ਹਕੂਮਤ ਨੇ ਹਨੇਰ ਮਾਰਿਆ। ਵੀਹ ਸਾਲ ਸਜ਼ਾ ਦੇ ਦਿਤੀ। ਅਜੇ ਫੈਸਲੇ ਵਿੱਚ
ਲਿਖਿਆ ਕਿ ਇਹ ਕਰਮ ਦਿਖਾਵੇ ਤੇ ਸਮਝਾਉਣ ਵਾਸਤੇ ਕੀਤਾ ਗਿਆ ਸੀ। ਜੇ ਕਿਤੇ ਸਾਬਤ ਹੁੰਦਾ ਕਿ ਕਿਸੇ ਦੀ ਜਾਨ ਲੈਣ ਵਾਸਤੇ ਸੀ। ਤਾਂ ਜ਼ਰੂਰੀ ਫਾਂਸੀ ਦਾ ਹੁਕਮ ਸੁਣਾਇਆ ਜਾਂਦਾ।
ਮਿਸਟਰ ਸਾਂਡਰਸ ਤੇ ਚੰਨਣ ਸਿੰਘ ਦੇ ਕਤਲ ਸਬੰਧੀ ਜਿਨ੍ਹਾਂ ਨੌ-ਜੁਆਨਾਂ ਦੇ ਵਰੰਟ ਗ੍ਰਿਫ਼ਤਾਰੀ ਜਾਰੀ ਕੀਤੇ ਗਏ ਸਨ,ਉਨ੍ਹਾਂ ਵਿਚ ਭਗਤ ਸਿੰਘ ਵੀ ਸੀ। ਜੋ ਪਸਤੌਲ ਗ੍ਰਿਫ਼ਤਾਰੀ ਵੇਲੇ ਭਗਤ ਸਿੰਘ ਦੇ ਕੋਲੋਂ ਪੁਲਸ ਨੂੰ ਹਥ ਲੱਗਾ, ਪੁਲਸ ਨੇ ਉਸ ਨੂੰ ਦੇਖਕੇ ਇਹ ਸਾਬਤ ਕੀਤਾ ਕਿ ਸਾਂਡਰਸ ਨੂੰ ਜੋ ਗੋਲੀ ਲਗੀ ਹੈ, ਉਹ ਏਸੇ ਪਸਤੌਲ ਦੀ ਹੈ ....ਖੂਨੀ ਭਗਤ ਸਿੰਘ ਹੈ। ਬੰਬ ਕੇਸ ਦੀ ਸਜ਼ਾ ਮਿਲਣ ਪਿਛੋਂ ਸਾਂਡਰਸ ਦੇ ਕਤਲ ਦੇ ਮੁਕੱਦਮੇਂ ਵਾਸਤੇ ਭਗਤ ਸਿੰਘ ਨੂੰ