ਪੰਨਾ:ਸਰਦਾਰ ਭਗਤ ਸਿੰਘ.pdf/127

ਇਹ ਸਫ਼ਾ ਪ੍ਰਮਾਣਿਤ ਹੈ

( ੧੨੭ )

ਵੋਹਰਾ, ਰਾਮ ਸਰਨ ਦਾਸ, ਲਲਿਤ ਕੁਮਾਰ ਮੁਕਰ ਜੀ ਬ੍ਰਹਮ ਦੱਤ ਜਤਿੰਦਰ ਘੋਸ਼ ਅਤੇ ਮਨ ਮੋਹਨ ਮੁਕਰ ਜੀ।
ਕੌਂਸਲ ਵਿਚ ਬੰਬ ਮਾਰਨ ਦੇ ਦੋਸ਼ ਵਿਚ ਸ ਭਗਤ ਸਿੰਘ ਤੇ ਬੀ. ਕੇ. ਦੱਤ ਨੂੰ ਸਰਕਾਰ ਨੇ ਉਮਰ ਕੈਦ ਦੀ ਸਜ਼ਾ ਦੇ ਦਿੱਤੀ। ਅਣਖੀਲਾ ਜਰਨੈਲ, ਭਾਰਤ ਮਾਤਾ ਦਾ ਸੱਚਾ ਸਪੂਤ, ਮਹਾਨ ਇਨਕਲਾਬੀ ਤੇ ਗਰੀਬ ਜਨਤਾ ਦਾ ਹਮਦਰਦ ਸਰਦਾਰ ਭਗਤ ਸਿੰਘ ਹਕੂਮਤ ਕੋਲੋਂ ਡਰਿਆ ਨਹੀਂ ਰਹਿਮ ਵਾਸਤੇ ਅਪੀਲ ਨਹੀਂ ਕੀਤੀ। ਬਿਆਨ ਦੇਣ ਵੇਲੇ ਹੇਰਾ ਫੇਰੀ ਨਹੀਂ ਕੀਤੀ। ਰਤਾ ਝੂਠ ਨਹੀਂ ਬੋਲਿਆ। ਅਦਾਲਤ ਵਿਚ ਮਜਿਸਟ੍ਰੇਟ ਸਾਹਮਣੇ ਬੜੀ ਨਿਰਭੈਤਾ ਨਾਲ ਗਰਜ ਕੇ ਸਚਾਈ ਨੂੰ ਪ੍ਰਗਟ ਕੀਤਾ।
'....ਮੈਂ ਅਤੇ ਮੇਰੇ ਸਾਥੀ ਨੇ ਬੰਬ ਸੁਟਿਆ ਹੈ!'
ਭਗਤ ਸਿੰਘ ਨੇ ਬਿਆਨ ਦੇਦਿਆਂ ਹੋਇਆਂ ਆਖਿਆ ਸੀ?
......ਇਹ ਬੰਬ ਕਿਸੇ ਦੀ ਜਾਨ ਲੈਣ ਵਾਸਤੇ ਨਹੀਂ ਸੀ, ਸਗੋਂ ਇਹ ਦਸਣ ਵਾਸਤੇ ਸੀ, ਕਿ ਜੋ ਆਜ਼ਾਦੀ ਤੇ ਸ੍ਵੈ-ਸਤਿਕਾਰ ਦੀ ਲਹਿਰ ਚਲੀ ਹੈ, ਇਹ ਦਬਾਉ ਕਾਨੂੰਨਾਂ ਨਾਲ ਨਹੀਂ ਰੋਕੀ ਜਾ ਸਕਦੀ। ਕਿਨੇ ਕਾਨੂੰਨ ਬਣਾਓ ਤੋਪਾਂ, ਬੰਦੂਕਾਂ ਤੇ ਬੰਬ ਰਖੋ...ਆਜ਼ਾਦੀ ਦੇ ਪ੍ਰਵਾਨੇ ਨੂੰ ਸ਼ਮਾਂ ਵਲ ਜਾਣੋ ਨਹੀਂ ਰੋਕ ਸਕਦੇ। ਭਾਰਤ ਦਾ ਨੌ-ਜਵਾਨ ਬੇਦਾਰ ਹੋ ਚੁਕਾ ਹੈ। ਗੁਲਾਮੀ ਦੇ ਸੰਗਲਾ ਨੂੰ ਤੋੜੇਗਾ। ਅੰਗਰੇਜ਼ੀ ਸਾਮਰਾਜ ਦਾ ਖਾਤਮਾ ਕਰਕੇ ਆਜ਼ਾਦ ਭਾਰਤ ਵਿਚ ਇਕ ਚੰਗੇਰਾ ਤੇ ਸਭ ਨੂੰ ਸੁਖ ਦੇਣ ਵਾਲਾ ਸਮਾਜਵਾਦੀ (ਸੋਸ਼ਲਿਸਟ) ਰਾਜ