ਪੰਨਾ:ਸਰਦਾਰ ਭਗਤ ਸਿੰਘ.pdf/126

ਇਹ ਸਫ਼ਾ ਪ੍ਰਮਾਣਿਤ ਹੈ

( ੧੨੬ )


ਦੇ ਉਛਾਲ ਨਾਲ ਆਪੇ ਤੋਂ ਬਾਹਰ ਹੋ ਜਾਂਦੇ....ਪਰ ਉਹ ਕੈਦੀ ਸਨ। ਉਹਨਾਂ ਦੀ ਪੇਸ਼ ਕੋਈ ਨਹੀਂ ਸੀ ਜਾਂਦੀ, ਉਨ੍ਹਾਂ ਦੇ ਦਬਾਉਣ ਵਾਸਤੇ ਸਰਕਾਰ ਨੇ ਅਨੇਕਾਂ ਕਰੜੇ ਕਾਨੂੰਨ ਘੜੇ ਹੋਏ ਤੇ ਸਿਪਾਹੀ ਰੱਖੇ ਹੋਏ ਸਨ। ਮਾਰਿਆ ਵੀ ਜਾਂਦਾ ਤੇ ਰੋਣ ਵੀ ਨਾ ਦਿੱਤਾ ਜਾਂਦਾ। ਵਾਡਰ, ਨੰਬਰਦਾਰ, ਦਰੋਗਾ ਤੇ ਸੁਪ੍ਰਟੈਂਡੈਂਟ ਸਭ ਜਮਦੂਤ ਸਨ। ...ਕਾਬਲ ਦੇ ਬੁੱਚੜ ਸਨ।
ਉਸ ਸਾਲ ਇਖਲਾਕੀ ਕੈਦੀਆਂ ਨਾਲੋਂ ਰਾਜਸੀ ਕੈਦੀ ਬਹੁਤੇ ਸਨ। ਰਾਜਸੀ ਕੈਦੀਆਂ ਵਿਚ ਕਾਂਗ੍ਰਸੀਆਂ ਨਾਲੋਂ ਜੁਗ-ਗਰਦਾਂ ਦੀ ਗਿਣਤੀ ਬਹੁਤੀ ਸੀ। ਉਨ੍ਹਾਂ ਉਤੇ ਕਤਲ, ਡਕੈਤੀਆਂ ਤੇ ਹਕੂਮਤ ਬ੍ਰਤਾਨੀਆਂ ਤੇ ਬਾਦਸ਼ਾਹ ਵਿਰੁਧ ਬਗਾਵਤ ਕਰਨ ਦੇ ਦੋਸ਼ ਸਨ। ਉਨ੍ਹਾਂ ਵਿਚ ਅਸਾਡੇ ਹੀਰੋ ਸ: ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਸੁਖਦੇਵ, ਕਸ਼ੋਰੀ ਲਾਲ, ਸ਼ਿਵ ਵਰਮਾ, ਗਇਆ ਪ੍ਰਸ਼ਾਦ, ਜੈਦੇਵ ਕੁਮਾਰ, ਜਾਤਿੰਦਰ ਨਾਥ ਦਾਸ, ਹੈਨਾ ਪਾਲ, ਡਾਕਟਰ ਆਗਿਆ ਰਾਮ, ਦੇਸ ਰਾਜ ਪ੍ਰੇਮ ਦਤ, ਸੁਰਿੰਦਰ ਪਾਂਡੇ, ਮਹਾਂਬੀਰ ਸਿੰਘ, ਅਜੇ ਕੁਮਾਰ ਘੋਸ਼ ਵੀ ਜੇਹਲ ਵਿਚ ਸਨ। ਨਿਰਬਲ ਆਤਮਾ ਵਾਲੇ ਉਹ ਸਾਥੀ ਵਰਕਰ ਵੀ ਸਨ ਜੋ ਸਰਕਾਰ ਦੇ ਜ਼ੁਲਮਾਂ ਨੂੰ ਨਾ ਸਹਿ ਸਕੇ, ਲੰਮੀਆਂ ਸਜ਼ਾਵਾਂ ਤੋਂ ਡਰਕੇ ਸੁਲਤਾਨੀ ਗਵਾਹ ਬਣ ਚੁਕੇ ਸਨ। ਭਾਰਤ ਮਾਤਾ ਦੀ ਅਜ਼ਾਦੀ ਅਤੇ ਵਰਕਰਾਂ ਦੀ ਰਾਖੀ ਦੀ ਸੌਂਹ ਖਾਧੀ ਹੋਈ ਸੀ। ਦਸ਼ਮਨ ਦੇ ਹੱਥੀਂ, ਚੜ੍ਹਕੇ ਗ਼ਦਾਰ ਬਣ ਗਏ। ਸਾਥੀਆਂ ਤੇ ਦੇਸ਼ ਭਗਤਾਂ ਨੂੰ ਸਜ਼ਾਵਾਂ ਦਿਖਾਉਣ ਵਾਸਤੇ ਤਿਆਰ ਹੋ ਗਏ ਸਨ। ਉਨ੍ਹਾਂ ਕਮਜ਼ੋਰ ਵਰਕਰਾਂ ਵਿਚੋਂ ਕੁਝ ਇਹ ਸਨ:-ਗੁਪਾਲ, ਹੰਸਰਾਜ