ਪੰਨਾ:ਸਰਦਾਰ ਭਗਤ ਸਿੰਘ.pdf/125

ਇਹ ਸਫ਼ਾ ਪ੍ਰਮਾਣਿਤ ਹੈ

(੧੨੫)

ਵਿੱਚ ਜੋ ਕੈਦੀਆਂ ਦਾ ਹਾਲ ਸੀ, ਉਹ ਵਰਨਣ ਕਰਨਾਕਠਨ ਹੈ। ਦਿਨੇ ਉਹ ਸਾਰਾ ਦਿਨ ਕਰੜੀ ਮੁਸ਼ੱਕਤ ਕਰਦੇ ਅਤੇ ਰਾਤ ਨੂੰ ਗਰਮੀ ਤੇ ਮਛਰ ਉਨ੍ਹਾਂ ਨੂੰ ਸੌਂਣ ਨਾ ਦੇਂਦਾ।ਬਹੁਤ ਸਾਰੇ ਕੈਦੀ ਬੀਮਾਰ ਹੋ ਗਏ। ਹਸਪਤਾਲ ਵਿਚ ਉਨ੍ਹਾਂ ਦੀ ਕੋਈ ਵਾਤ ਨਾ ਪੁਛਦਾ। ਪਾਣੀ ਮਿਲੀ ਦਵਾਈ ਦੋ ਤਿੰਨ ਦਿਨ ਪਿਲਾਕੇ ਮੁੜ ਡਾਕਟਰ ਬੀਮਾਰ ਨੂੰ ਅਰੋਗਤਾ ਰਾਸਲ ਹੋਣ ਤੋਂ ਪਹਿਲਾਂ ਹੀ ਹਸਪਤਾਲੋਂ ਕੱਢ ਦੇਂਦਾ ਜੇ ਬੀਮਾਰ ਸਵਾਲ ਕਰਦਾ "ਸਰਕਾਰ ਮੈਂ ਅਜੇ ਰਾਜ਼ੀ ਨਹੀਂ ਹੋਇਆ, ਮੁਸ਼ੱਕਤ ਨਹੀਂ ਕਰ ਸਕਦਾ।" ਤਾਂ ਡਾਕਟਰ ਲੋਹਾ ਲਾਖਾ ਹੋ ਕੇ ਝਿੜਕਦਾ, "ਸੁਰ ਦੇ ਬੱਚੇ ਚੁੱਪ ਰਹੋ! ਤੁਮ ਬਹਾਨੇ ਕਰਤਾ ਹੈ। ਤੁਮ ਰਾਜ਼ੀ ਹੋ। ਕਲ ਮੁਸ਼ੱਕਤ ਕਰੋ! ਸਰਕਾਰ ਰੋਟੀ ਦੇਤਾ ਹੈ ਜਾਓ। ਹਰਾਮਜ਼ਾਦੇ ਕੈਦੀ. . .ਕਿਤਨੇ ਖਰਾਬ ਹੋਤੇ ਹੈ। ਇਹ ਜੇਹਲ ਹੈ, ਤੁਮਾਰੇ ਬਾਪ ਕਾ ਘਰ ਨਹੀਂ ਹੈ। ਏਥੇ ਹੀ ਬਸ ਨਹੀਂ ਲਾਗੇ ਖਲੋਤੇ ਵਾਡਰ ਜਾਂ ਕੈਦੀ ਲੰਬਰਦਾਰ ਨੂੰ ਉਹੋ ਡਾਕਟਰ ਹੁਕਮ ਦੇਦਾ, "ਲੈ ਜਾਓ ਬਖ਼ਤ ਨੂੰ ਜੁਤੇ ਲਗਾਓ...ਬਹਾਨਾ ਕਰਤਾ ਹੈ। ਪੂਰੀ ਮੁਸ਼ੱਕਤ ਦੇਣਾ...ਮੁੰਝ....ਚੱਕੀ....ਖ਼ਰਾਸ...ਕੋਹਲੂ - 'ਗੁਡ ਗਾਰਡ' (ਅਰੋਗ) ਹੈ।
ਫਰੰਟੀਅਰ ਦਾ ਪਠਾਨ ਨੰਬਰਦਾਰ ਡਾਕਟਰ ਦਾ ਕਮ ਸੁਣਕੇ ਜ਼ੋਰ ਨਾਲ ਕੈਦੀ ਦੀ ਧੌਣ ਵਿਚ ਮੁਕੀ ਮਾਰਦਾ ਗਾਲਾਂ ਦਾ ਹੋਇਆ ਅੱਗੇ ਲਾ ਤੁਰਦਾ। ਏਹੋ ਜ਼ੁਲਮਾਂ ਨੂੰ ਦੇਖਕੇ ਜੋ ਸਿਆਣੇ ਤੇ ਇਨਸਾਨ ਕੈਦੀ ਸਨ ਨਾਂ ਦੀਆਂ ਰੂਹਾਂ ਤੜਪ ਉਠਦੀਆਂ, ਅਣਖ ਤੇ ਹਮਦਰਦੀ